ਸੈਫ ਦੀ ਲਾਡਲੀ ਸਾਰਾ ਅਲੀ ਖ਼ਾਨ ਨੇ ਦੋਸਤਾਂ ਨਾਲ ਮਨਾਇਆ ਵੈਲੇਂਨਟਾਈਡ ਡੇਅ, ਸਾਂਝੀ ਕੀਤੀ ਤਸਵੀਰ

02/18/2021 10:49:30 AM

ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਕਾਰਾ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ।


ਤਸਵੀਰ ’ਚ ਅਦਾਕਾਰਾ ਦੋਸਤਾਂ ਨਾਲ ਨਜ਼ਰ ਆ ਰਹੀ ਹੈ। ਸਭ ਨੇ ਰੈੱਡ ਡਰੈੱਸ ਪਹਿਨੀ ਹੋਈ ਹੈ ਅਤੇ ਹੱਥਾਂ ’ਚ ਰੈੱਡ ਰੋਜ਼ ਫੜ੍ਹੇ ਹੋਏ ਹਨ। ਸਾਰਾ ਅਤੇ ਉਸ ਦੀਆਂ ਸਹੇਲੀਆਂ ਕਾਫ਼ੀ ਖ਼ੂਬਸੂਰਤ ਦਿਖਾਈ ਦੇ ਰਹੀਆਂ ਹਨ। ਇਹ ਤਸਵੀਰ ਵੈਲੇਂਨਟਾਈਡ ਡੇਅ ਦੀ ਹੈ। ਸਾਰਾ ਨੇ ਵੈਲੇਂਨਟਾਈਨ ਆਪਣੇ ਦੋਸਤਾਂ ਨਾਲ ਮਨਾਇਆ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ। 


ਕੰਮ ਦੀ ਗੱਲ ਕਰੀਏ ਤਾਂ ਸਾਰਾ ਬਹੁਤ ਜਲਦ ਫ਼ਿਲਮ ‘ਅਤਰੰਗੀ ਰੇ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਸਾਰਾ ਨਾਲ ਅਦਾਕਾਰ ਅਕਸ਼ੈ ਕੁਮਾਰ ਅਤੇ ਧਨੁਸ਼ ਦਿਖਾਈ ਦੇਣ ਵਾਲੇ ਹਨ। ਆਨੰਦ ਐੱਲ ਰਾਏ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। 

Aarti dhillon

This news is Content Editor Aarti dhillon