ਪਿਆਰ ਦੇ ਮਾਮਲੇ ''ਚ ਹੁਣ ਪਾਰਸ ਛਾਬੜਾ ਨੇ ਰੂਬੀਨਾ ਨੂੰ ਦਿੱਤਾ ਧੋਖਾ, ਵੇਖੋ ਵੀਡੀਓ

04/07/2021 12:08:06 PM

ਚੰਡੀਗੜ੍ਹ (ਬਿਊਰੋ) : 'ਬਿੱਗ ਬੌਸ 14' ਦੀ ਜੇਤੂ ਰੂਬੀਨਾ ਦਿਲੇਕ ਅਤੇ 'ਬਿੱਗ ਬੌਸ' ਸੀਜ਼ਨ 13 ਦੇ ਮੁਕਾਬਲੇਬਾਜ਼ ਪਾਰਸ ਛਾਬੜਾ ਦਾ ਗੀਤ 'ਗ਼ਲਤ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕਾ ਅਸੀਸ ਕੌਰ ਨੇ ਗਾਇਆ ਹੈ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਨੰਬਰ 3 'ਤੇ ਟ੍ਰੈਂਡ ਕਰ ਰਿਹਾ ਹੈ। ਰਾਜ ਫਤਿਹਪੁਰ ਵਲੋਂ ਲਿਖੇ ਇਸ ਗੀਤ ਦੇ ਬੋਲ ਲਿਖੇ ਗਏ ਹਨ, ਜੋ ਕਿ ਕਾਫ਼ੀ ਭਾਵੁਕ ਹਨ। ਰੂਬੀਨਾ ਦਿਲੇਕ ਤੇ ਪਾਰਸ ਛਾਬੜਾ ਦੇ ਗੀਤ ਦਾ ਕੰਸੈਪਟ ਧੋਖੇ 'ਤੇ ਹੈ। ਇਸ ਗੀਤ ਬਾਰੇ ਗੱਲ ਕਰਦਿਆਂ ਰੂਬੀਨਾ ਦਿਲੇਕ ਨੇ ਵੀ ਪਾਰਸ ਛਾਬੜਾ ਦੇ ਕੰਮ ਅਤੇ ਅਦਾਕਾਰੀ ਦੀ ਕਾਫ਼ੀ ਤਾਰੀਫ਼ ਕੀਤੀ। ਹਾਲਾਂਕਿ ਵੀਡੀਓ 'ਚ ਦੋਵਾਂ ਨੇ ਬਾਕਮਾਲ ਦੀ ਐਕਟਿੰਗ ਕੀਤੀ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Paras Chhabra™ (@parasvchhabrra)

ਇਸ ਤੋਂ ਪਹਿਲਾ ਰੂਬੀਨਾ ਦਿਲੇਕ ਤੇ ਉਸ ਦੇ ਪਤੀ ਅਭਿਨਵ ਸ਼ੁਕਲਾ ਦਾ ਗੀਤ 'ਮਰਜਾਣਿਆਂ' ਰਿਲੀਜ਼ ਹੋਇਆ ਸੀ, ਜਿਸ ਨੂੰ ਨੇਹਾ ਕੱਕੜ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆਂ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲਿਆ। ਦੂਜੇ ਪਾਸੇ ਪਾਰਸ ਛਾਬੜਾ ਦਾ ਵੀ ਮਾਹਿਰਾ ਸ਼ਰਮਾ ਨਾਲ ਹਰ ਇਕ ਗੀਤ ਰਿਲੀਜ਼ ਹੋਇਆ ਸੀ, ਜੋ ਕਿ ਸਫ਼ਲਤਾ ਹਾਸਲ ਕਰਨ 'ਚ ਕਾਮਯਾਬ ਰਿਹਾ। ਇਹ ਪਹਿਲੀ ਵਾਰ ਹੋਇਆ ਜਦੋਂ ਰੂਬੀਨਾ ਤੇ ਪਾਰਸ ਛਾਬੜਾ ਨੇ ਆਪਣੇ-ਆਪਣੇ ਪਾਰਟਨਰ ਤੋਂ ਬਿਨ੍ਹਾ ਕਈ ਮਿਊਜ਼ਿਕ ਵੀਡੀਓ ਕੀਤੇ ਹਨ। 'ਬਿੱਗ ਬੌਸ' 'ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੂਬੀਨਾ-ਅਭਿਨਵ ਇਸ ਗਾਣੇ 'ਚ ਆਪਣਾ ਜਾਦੂ ਬਖੇਰਿਆ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Rubina Dilaik (@rubinadilaik)

ਦੱਸ ਦਈਏ ਕਿ ਅਭਿਨਵ ਸ਼ੁਕਲਾ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ। ਰੂਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗਾਣੇ ਦੀ ਇੱਕ ਝਲਕ ਸਾਂਝੀ ਕੀਤੀ ਸੀ। ਰੂਬੀਨਾ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

sunita

This news is Content Editor sunita