Rocketry –The Nambi Effect Film Review: ਡੈਬਿਊ ਡਾਇਰੈਕਟਰ ਦੇ ਤੌਰ ’ਤੇ ਮਾਧਵਾਨ ਨੇ ਕੀਤਾ ਹੈਰਾਨ

Friday, Jul 01, 2022 - 12:07 PM (IST)

ਬਾਲੀਵੁੱਡ ਡੈਸਕ: ਫ਼ਿਲਮ ‘ਰਾਕੇਟਰੀ -ਦਿ ਨਾਂਬੀ ਇਫ਼ੈਕਟ’ ਪਦਮ ਭੂਸ਼ਣ ਪੁਰਸਕਾਰ ਜੇਤੂ ਰਾਕੇਟ ਵਿਗਿਆਨੀ ਨਾਂਬੀ ਨਾਰਾਇਣਨ ਦੇ ਜੀਵਨ ’ਤੇ ਅਧਾਰਿਤ ਹੈ। ਇਹ ਫ਼ਿਲਮ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਸੀ। ਆਰ ਮਾਧਵਨ ਤੋਂ ਇਲਾਵਾ ਫ਼ਿਲਮ ’ਚ ਸ਼ਾਹਰੁਖ਼ ਖ਼ਾਨ ਅਤੇ ਸਾਊਥ ਐਕਟਰ ਸੂਰਿਆ ਵੀ ਹਨ।ਇਸ ਤੋਂ ਇਲਾਵਾ ਰਜਿਤ ਕਪੂਰ, ਗੁਲਸ਼ਨ ਗਰੋਵਰ, ਸੈਮ ਮੋਹਨ, ਮੀਸ਼ਾ ਘੋਸ਼ਾਲ ਅਤੇ ਸਿਮਰਨ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਇਹ  ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਨਾਲ ਹੀ ਨਹੀਂ ਸਗੋਂ ਰੀਆ ਚੱਕਰਵਰਤੀ ਦਾ ਨਾਂ ਇਨ੍ਹਾਂ ਸਿਤਾਰਿਆਂ ਨਾਲ ਵੀ ਜੁੜਿਆ

ਜਦੋਂ ਤੁਸੀਂ ਨਾਂਬੀ ਨਾਰਾਇਣਨ ਦੀ ਇਸ ਕਹਾਣੀ ਨੂੰ ਸਕ੍ਰੀਨ ’ਤੇ ਦੇਖੋਗੇ ਤਾਂ ਹੱਸ ਦੇ ਰਹੋਗੇ। ਉਨ੍ਹਾਂ ਨੇ ਰਾਕੇਟ ਸਾਇੰਸ ਦੀ ਦੁਨੀਆ ’ਚ ਦੇਸ਼ ਦਾ ਨਾਂ ਰੋਸ਼ਨ ਕੀਤਾ ਅਤੇ ਕਈ ਮੁਸ਼ਕਿਲਾਂ ਦੇ ਬਾਵਜੂਦ ਰਾਕੇਟ ਇੰਜਣ ਦਾ ਨਿਰਮਾਣ ਕੀਤਾ । ਜਿਸ ਕਾਰਨ ਭਾਰਤ ਆਪਣੇ ਸੈਟਲਾਈਟਸ ਲਾਂਚ ਕਰਨ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਨਹੀਂ ਰਿਹਾ। ਇਸ ਸਭ ਦੇ ਬਦਲੇ ਉਸ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਪੁਲਸ ਅਤੇ ਲੋਕਾਂ ਤੋਂ ਨਫ਼ਰਤ ਮਿਲੀ। ਇਹ ਫ਼ਿਲਮ ਆਰ ਮਾਧਵਨ ਦਾ ਇਕ ਪ੍ਰੋਜੈਕਟ ਹੈ। ਫ਼ਿਲਮ ਦੇ ਨਿਰਦੇਸ਼ਨ ਤੋਂ ਲੈ ਕੇ ਇਸ ਦੇ ਲਿਖਣ ਤੱਕ ਹਰ ਪਹਿਲੂ ਨੂੰ ਆਰ ਮਾਧਵਨ ਨੇ ਆਪ ਸੰਭਾਲਿਆ ਹੈ। ਆਰ ਮਾਧਵਨ ਨੇ ਅੱਜ 1 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ‘ਰਾਕੇਟਰੀ: ਦਿ ਨਾਂਬੀ ਇਫ਼ੈਕਟ’ ’ਚ ਲੇਖਕ, ਨਿਰਮਾਣ, ਨਿਰਦੇਸ਼ਨ ਅਤੇ ਅਦਾਕਾਰੀ ਆਰ ਮਾਧਵਨ ਨੇ ਹੀ ਕੀਤੀ ਹੈ।

ਫ਼ਿਲਮ ਦੀ ਸ਼ੁਰੂਆਤ ’ਚ ਨਾਂਬੀ ਦੀ ਤਿਰਸਕਾਰ ਅਤੇ ਗ੍ਰਿਫ਼ਤਾਰੀ ਦਿਖਾਈ ਗਈ ਹੈ। ਕੁਝ ਅਧਿਕਾਰੀ ਉਸ ਨੂੰ ਗੁੰਮਰਾਹ ਕਰਕੇ ਦੇਸ਼ ਨਾਲ ਧੋਖਾ ਕਰਨ ਦੇ ਝੂਠੇ ਕੇਸ ’ਚ ਫ਼ਸਾਉਂਦੇ ਹਨ। ਜਿਸ ਤੋਂ ਬਾਅਦ 26 ਸਾਲਾਂ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਉਸ ਨੂੰ ਇਨਸਾਫ਼ ਮਿਲਦਾ ਹੈ। 1998 ’ਚ ਸੁਪਰੀਮ ਕੋਰਟ ਨੇ ਨੰਬੀ ਨਾਰਾਇਣਨ ਨੂੰ ਬੇਕਸੂਰ ਕਰਾਰ ਦਿੱਤਾ ਸੀ ਪਰ ਨਾਂਬੀ ਇਸ ਫ਼ੈਸਲੇ ਤੋਂ ਖੁਸ਼ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਫ਼ਸਾਇਆ ਹੈ, ਉਨ੍ਹਾਂ ਨੂੰ ਸਜ਼ਾ ਮਿਲਣ ਤੱਕ ਮੈਨੂੰ ਤਸੱਲੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਫ਼ਿਲਮ ’ਚ ਸ਼ਾਹਰੁਖ਼ ਇਕ ਪੱਤਰਕਾਰ ਦੀ ਭੂਮਿਕਾ ’ਚ ਨਜ਼ਰ ਆਉਣਗੇ ਜੋ ਨਾਰਾਇਣ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ’ਚ ਮਦਦ ਕਰੇਗਾ। ਸ਼ਾਹਰੁਖ ਖ਼ਾਨ ਇਕ ਟੀ.ਵੀ. ਚੈਨਲ ਲਈ ਇੰਟਰਵਿਊ ਕਰਕੇ ਨਾਂਬੀ ਨਾਰਾਇਣ ਦੀ ਪੂਰੀ ਕਹਾਣੀ ਪਤਾ ਕਰਦੇ ਹਨ।

ਇਹ  ਵੀ ਪੜ੍ਹੋ : ACCIDENT: KGF ਐਕਟਰ ਅਵਿਨਾਸ਼ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ, ਵਾਲ ਵਾਲ ਬਚੀ ਜਾਨ

ਸ਼ਾਹਰੁਖ ਖ਼ਾਨ ਇਸ ਫ਼ਿਲਮ ’ਚ ਸ਼ਾਨਦਾਰ ਭੂਮਿਕਾ ਨਿਭਾਉਦੇ ਹਨ। ਡੈਬਿਊ ਨਿਰਦੇਸ਼ਕ ਦੇ ਤੌਰ ’ਤੇ ਆਰ ਮਾਧਵਾਨ ਨੇ ਅਜਿਹਾ ਕਮਾਲ ਦਿਖਾਇਆ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ। ਫ਼ਿਲਮ ਦੀ ਸਿਨੇਮੈਟੋਗ੍ਰਾਫ਼ੀ ਵੀ ਸ਼ਾਨਦਾਰ ਹੈ। ਕੁੱਲ ਮਿਲਾ ਕੇ ਇਸਰੋ ਵਿਗਿਆਨੀ ਦੀ ਇਹ ਫ਼ਿਲਮ ਆਵਰਡ ਜੇਤੂ ਫ਼ਿਲਮ ਹੈ।

Anuradha

This news is Content Editor Anuradha