ਇੰਗਲੈਂਡ ’ਚ ਸ਼ੁਰੂ ਹੋਈ ਫ਼ਿਲਮ ‘ਮਿਸਟਰ ਮੰਮੀ’ ਦੀ ਸ਼ੂਟਿੰਗ

03/22/2022 10:47:51 AM

ਮੁੰਬਈ (ਬਿਊਰੋ)– ਭੂਸ਼ਣ ਕੁਮਾਰ ਤੇ ਹੈਕਟਿਕ ਸਿਨੇਮਾ ਪ੍ਰਾਈਵੇਟ ਲਿਮਟਿਡ ਰਿਤੇਸ਼ ਤੇ ਜੈਨੇਲੀਆ ਦੇਸ਼ਮੁਖ ਸਟਾਰਰ ਤੇ ਸ਼ਾਦ ਅਲੀ ਵਲੋਂ ਨਿਰਦੇਸ਼ਿਤ ਫ਼ਿਲਮ ‘ਮਿਸਟਰ ਮੰਮੀ’ ਦੇ ਨਾਲ ਇਕ ਰੋਲਰ ਕੋਸਟਰ ਰਾਈਡ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਫਿਲਮ ਦੀ ਕਹਾਣੀ ਇਕ ਅਜਿਹੇ ਜੋਡ਼ੇ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ ਜਦੋਂ ਬੱਚੇ ਦੀ ਗੱਲ ਆਉਂਦੀ ਹੈ ਤਾਂ ਇਕ-ਦੂਜੇ ਤੋਂ ਬਿਲਕੁਲ ਵੱਖ ਹੋ ਜਾਂਦੀ ਹੈ ਪਰ ਕੁਦਰਤ ਇਸ ਚਾਈਲਡਹੁੱਡ ਸਵੀਟਹਾਰਟ ਦੇ ਜੀਵਨ ’ਚ ਕਾਮੇਡੀ, ਡਰਾਮਾ, ਖ਼ੁਲਾਸੇ ਤੇ ਅਹਿਸਾਸ ਦੀ ਟੇਢੀ-ਮੇਢੀ ਸਵਾਰੀ ਦੇ ਨਾਲ ਕੁਝ ਵੱਖ ਹੀ ਟਵਿਸਟ ਲੈ ਕੇ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਲੀ ਬੁਆਏ’ ਫੇਮ ਰੈਪਰ ਐੱਮ. ਸੀ. ਤੋੜ ਫੋੜ ਦਾ 24 ਸਾਲ ਦੀ ਉਮਰ ’ਚ ਦਿਹਾਂਤ

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਲੀਡ ਕਾਸਟ ਰਿਤੇਸ਼ ਤੇ ਜੈਨੇਲੀਆ ਨੇ ਇੰਗਲੈਂਡ ’ਚ ਅੱਜ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਉਥੋਂ ਦੇ ਹੀ ਕਈ ਲੋਕ ਪ੍ਰਸਿੱਧ ਸਥਾਨਾਂ ’ਤੇ ਫ਼ਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ ਤੇ ਇਥੇ ‘ਮਿਸਟਰ ਮੰਮੀ’ ਦਾ ਪੂਰਾ ਸ਼ੈਡਿਊਲ ਸ਼ੂਟ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh