ਬੰਬੇ ਹਾਈ ਕੋਰਟ ਵਲੋਂ ਰੀਆ ਚੱਕਰਵਰਤੀ ਨੂੰ ਵੱਡੀ ਰਾਹਤ, ਡਰੱਗ ਮਾਮਲੇ 'ਚ ਮਿਲੀ ਜ਼ਮਾਨਤ
10/08/2020 7:36:15 PM
ਮੁੰਬਈ (ਬਿਊਰੋ) : ਡਰੱਗਸ ਕੁਨੈਕਸ਼ਨ ਨੂੰ ਲੈ ਕੇ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਅਦਾਲਤ ਨੇ ਡਰੱਗਸ ਵੇਚਣ ਵਾਲੇ ਬਾਸੀਤ ਪਰਿਹਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ।
Rhea Chakraborty gets bail on personal bond of Rs 1 lakh.
— ANI (@ANI) October 7, 2020
Court says, "Rhea should mark her presence for 10 days in police station after release, deposit her passport, not travel abroad without court permission & inform investigating officer if she has to leave Greater Mumbai" https://t.co/TBCLt1Cblx
ਦੱਸ ਦਈਏ ਕਿ ਰੀਆ ਚੱਕਰਵਰਤੀ ਨੂੰ 1 ਲੱਖ ਦੇ ਨਿੱਜੀ ਬਾਂਡ 'ਤੇ ਜ਼ਮਾਨਤ ਮਿਲੀ ਹੈ। ਰੀਆ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਰੀਆ ਚੱਕਰਵਰਤੀ ਨੂੰ ਮੁੰਬਈ ਤੋਂ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਜਦੋਂ ਵੀ ਰੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਉਸ ਨੂੰ ਮੌਜੂਦ ਹੋਣਾ ਪਵੇਗਾ।
ਦੱਸ ਦਈਏ ਕਿ ਰੀਆ ਨੂੰ 8 ਸਤੰਬਰ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਰੀਆ ਦਾ ਦੋਸ਼ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਲਈ ਉਹ ਨਸ਼ਿਆਂ ਦੀ ਖਰੀਦ ਕਰਦੀ ਸੀ। ਰੀਆ ਅਤੇ ਉਸ ਦੇ ਭਰਾ ਸ਼ੌਵਿਕ ਨੇ ਕਈ ਨਸ਼ਿਆਂ ਦੇ ਸੌਦਾਗਰਾਂ ਨਾਲ ਗੱਲਬਾਤ ਕੀਤੀ। ਸੈਮੂਅਲ ਮਿਰਾਂਡਾ ਨਾਲ ਰੀਆ ਦੀ ਨਸ਼ਿਆਂ ਦੀ ਚੈਟ ਦਾ ਖ਼ੁਲਾਸਾ ਵੀ ਹੋਇਆ ਸੀ। ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੀ ਰੀਆ, ਸੈਮੂਅਲ, ਐੱਨ. ਸੀ. ਬੀ. ਨੇ ਸ਼ੌਵਿਕ ‘ਤੇ ਭੜਾਸ ਕੱਢੀ। ਐੱਨ. ਸੀ. ਬੀ. ਨੇ ਰੀਆ ਅਤੇ ਸ਼ੌਵਿਕ ਖ਼ਿਲਾਫ਼ ਗੰਭੀਰ ਸਬੂਤ ਲੱਭਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਰੀਆ ਮੁੰਬਈ ਦੀ ਬਾਈਕੁਲਾ ਜੇਲ੍ਹ ਵਿਚ ਬੰਦ ਸੀ।