ਇਕ ਐਕਟਰ ਦੇ ਤੌਰ ’ਤੇ ਮੈਂ ਖੁਦ ਨੂੰ ਰੀਡਿਸਕਵਰ ਕੀਤਾ ਹੈ : ਪਰਿਣੀਤੀ ਚੋਪੜਾ

08/25/2022 2:13:06 PM

ਬਾਲੀਵੁੱਡ ਡੈਸਕ- ਪਰਿਣੀਤੀ ਚੋਪੜਾ ਇਸ ਗੱਲ ਤੋਂ ਬੇਹੱਦ ਖੁਸ਼ ਹੈ ਕਿ ਉਸ ਦੀਆਂ ਤਿੰਨ ਫ਼ਿਲਮਾਂ ‘ਸੰਦੀਪ ਔਰ ਪਿੰਕੀ ਫ਼ਰਾਰ’, ‘ਦਿ ਗਰਲ ਆਨ ਦਿ ਟਰੇਨ’ ਤੇ ‘ਸਾਈਨਾ ਐਵਾਰਡ’ ਸੀਜ਼ਨ ਦੀਆਂ ਮਨਪਸੰਦ ਬਣ ਗਈਆਂ ਹਨ। ਕਿਹਾ ਜਾ ਰਿਹਾ ਸੀ ਕਿ ਪਰਿਣੀਤੀ ਇਨ੍ਹਾਂ ਫਿਲਮਾਂ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਵਾਪਸੀ ਕਰ ਰਹੀ ਹੈ। ਪਰਿਣੀਤੀ ਨੂੰ ਉਸ ਸਮੇਂ ਤੋਂ ਜੋ ਪ੍ਰਸ਼ੰਸਾ ਤੇ ਪਿਆਰ ਮਿਲ ਰਿਹਾ ਹੈ ਉਹ ਅਵਿਸ਼ਵਾਸ਼ਯੋਗ ਹੈ।

 ਇਹ ਵੀ ਪੜ੍ਹੋ : ਅਰਹਾਨ ਨੂੰ ਏਅਰਪੋਰਟ ’ਤੇ ਛੱਡਣ ਲਈ ਪਹੁੰਚੇ ਅਰਬਾਜ਼-ਮਲਾਇਕਾ, ਦੋਵਾਂ ਨੇ ਪੁੱਤਰ ਨੂੰ ਜੱਫੀ ਪਾ ਕੇ ਕੀਤਾ ਸੀ-ਆਫ਼

ਹੁਣ ਇਨ੍ਹਾਂ ਤਿੰਨਾਂ ਫ਼ਿਲਮਾਂ ਨੇ ਫ਼ਿਲਮਫ਼ੇਅਰ ਐਵਾਰਡਸ ’ਚ ਕੁੱਲ 16 ਨਾਮਜ਼ਦਗੀਆਂ ਜਿੱਤੀਆਂ ਹਨ, ਜਿਨ੍ਹਾਂ ’ਚੋਂ 10 ਐੱਸ.ਏ.ਪੀ.ਐੱਫ. ਨੂੰ ਮਿਲੇ ਹਨ। ਇਸ ’ਚ ਪਰਿਣੀਤੀ ਲਈ ਸਰਵੋਤਮ ਅਦਾਕਾਰਾ ਦੀ ਨਾਮਜ਼ਦਗੀ ਵੀ ਸ਼ਾਮਲ ਹੈ।

ਪਰਿਣੀਤੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੀਆਂ ਮੇਰੀਆਂ ਤਿੰਨ ਫ਼ਿਲਮਾਂ ‘ਸੰਦੀਪ ਔਰ ਪਿੰਕੀ ਫ਼ਰਾਰ’, ‘ਦਿ ਗਰਲ ਆਨ ਦਿ ਟਰੇਨ’ ਤੇ ‘ਸਾਈਨਾ’ ਨੂੰ ਦਰਸ਼ਕਾਂ ਵੱਲੋਂ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਐਵਾਰਡ ਫ਼ੰਕਸ਼ਨ ’ਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉਹ ਮੇਰੇ ਵਰਗੇ ਕਲਾਕਾਰ ਲਈ ਬਹੁਤ ਵੱਡੀ ਪ੍ਰੇਰਣਾ ਹੈ। 

ਇਹ ਵੀ ਪੜ੍ਹੋ : ਆਲੀਆ ਭੱਟ ਦੇ ਬਿਆਨ ’ਤੇ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗਾ ਫ਼ਿਲਮ ‘ਬ੍ਰਹਮਾਸਤਰ’ ਦਾ ਬਾਈਕਾਟ

ਲੋਕਾਂ ਨੇ ਕਿਹਾ ਹੈ ਕਿ ਇਕ ਅਦਾਕਾਰ ਦੇ ਰੂਪ ’ਚ ਮੈਂ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਭਾਰਤ ’ਚ ਸਿਨੇਮਾ ਦੇ ਬਦਲਦੇ ਦ੍ਰਿਸ਼ ’ਚ ਆਪਣੇ ਆਪ ਨੂੰ ਮੁੜ ਖੋਜਿਆ ਹੈ ਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ ਹੈ

Shivani Bassan

This news is Content Editor Shivani Bassan