‘ਜਯੇਸ਼ਭਾਈ ਜੋਰਦਾਰ’ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਪਾਏ ਰਣਵੀਰ ਸਿੰਘ, KRK ਨੂੰ ਕੀਤਾ ਟਵਿਟਰ ’ਤੇ ਬਲਾਕ

05/21/2022 12:36:30 PM

ਮੁੰਬਈ (ਬਿਊਰੋ)– ਰਣਵੀਰ ਸਿੰਘ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਕੂਲ ਸਿਤਾਰਿਆਂ ’ਚ ਕੀਤੀ ਜਾਂਦੀ ਹੈ। ਉਨ੍ਹਾਂ ਦੀ ਹਾਜ਼ਰੀ ’ਚ ਮਾਹੌਲ ਖ਼ੁਸ਼ਨੁਮਾ ਰਹਿੰਦਾ ਹੈ ਪਰ ਵਿਵਾਦਿਤ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਅਜਿਹੇ ਸ਼ਖ਼ਸ ਹਨ, ਜਿਨ੍ਹਾਂ ਨੇ ਬਾਲੀਵੁੱਡ ਦੇ ਇਸ ਕੂਲ ਹੀਰੋ ਦਾ ਪਾਰਾ ਹਾਈ ਕਰ ਦਿੱਤਾ ਹੈ। ਇਸੇ ਲਈ ਰਣਵੀਰ ਨੇ ਟਵਿਟਰ ’ਤੇ ਕੇ. ਆਰ. ਕੇ. ਨੂੰ ਬਲਾਕ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਰਣਵੀਰ ਵਲੋਂ ਬਲਾਕ ਕੀਤੇ ਜਾਣ ਦੀ ਜਾਣਕਾਰੀ ਖ਼ੁਦ ਕੇ. ਆਰ. ਕੇ. ਨੇ ਟਵੀਟ ਕਰ ਦਿੱਤੀ ਹੈ। ਕੇ. ਆਰ. ਕੇ. ਨੇ ਲਿਖਿਆ, ‘‘ਮੈਂ ‘83’ ਨੂੰ ਬਰਬਾਦ ਕੀਤਾ ਤੇ ਰਣਵੀਰ ਸਿੰਘ ਨੇ ਇਹ ਸੱਚ ਬਰਦਾਸ਼ਤ ਕੀਤਾ। ਫਿਰ ਮੈਂ ‘ਜਯੇਸ਼ਭਾਈ ਜੋਰਦਾਰ’ ਨੂੰ ਬਰਬਾਦ ਕੀਤਾ ਤੇ ਰਣਵੀਰ ਨੇ ਮੈਨੂੰ ਬਲਾਕ ਕਰ ਦਿੱਤਾ ਕਿਉਂਕਿ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਮੈਂ ਅਰਜੁਨ ਕਪੂਰ ਦੀ ਕਾਫੀ ਇੱਜ਼ਤ ਕਰਦਾ ਹਾਂ, ਇਹ ਹਿੰਮਤ ਦਿਖਾਉਣ ਲਈ ਕਿ ਉਨ੍ਹਾਂ ਨੇ ਮੈਨੂੰ ਹੁਣ ਤਕ ਬਲਾਕ ਨਹੀਂ ਕੀਤਾ। ਅਰਜੁਨ ਕਪੂਰ ਇਸ ਸੱਚ ਨੂੰ ਕਬੂਲ ਕਰ ਰਹੇ ਹਨ।’’

ਦੂਜੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘‘ਭਾਈ ਆਪਣੀ ਪਤਨੀ ਤੋਂ ਕੁਝ ਸਿੱਖੋ। ਉਸ ਨੇ ਅਜੇ ਤਕ ਮੈਨੂੰ ਬਲਾਕ ਨਹੀਂ ਕੀਤਾ। ਕੇ. ਆਰ. ਕੇ. ਨੇ ‘ਜਯੇਸ਼ਭਾਈ ਜੋਰਦਾਰ’ ਫ਼ਿਲਮ ਦਾ ਰੀਵਿਊ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਇੰਨਾ ਮੈਂਟਲੀ ਡਿਸਟਰਬ ਹੋ ਗਏ ਹਨ ਕਿ ਉਸ ’ਚ ਇਸ ਫ਼ਿਲਮ ਦਾ ਰੀਵਿਊ ਰਿਕਾਰਡ ਕਰਨ ਦੀ ਐਨਰਜੀ ਨਹੀਂ ਬਚੀ ਹੈ।’’ ਰਣਵੀਰ ਦੀ ਫ਼ਿਲਮ ਨੂੰ ਕੇ. ਆਰ. ਕੇ. ਨੇ ਫਲਾਪ ਦੱਸਿਆ ਸੀ।

ਉਂਝ ਕੇ. ਆਰ. ਕੇ. ਦੇ ਨੈਗੇਟਿਵ ਰੀਵਿਊ ਤੋਂ ਨਾਰਾਜ਼ ਹੋ ਕੇ ਭਾਵੇਂ ਹੀ ਰਣਵੀਰ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੋਵੇ ਪਰ ਰਣਵੀਰ ਦੀ ਇਹ ਫ਼ਿਲਮ ਸੱਚ ’ਚ ਫਲਾਪ ਸਾਬਿਤ ਹੋਈ ਹੈ। ਫ਼ਿਲਮ ਨੂੰ ਦਰਸ਼ਕ ਨਹੀਂ ਮਿਲ ਪਾ ਰਹੇ ਹਨ। ਫ਼ਿਲਮ ਸਮੀਖਿਅਕਾਂ ਨੇ ਵੀ ‘ਜਯੇਸ਼ਭਾਈ ਜੋਰਦਾਰ’ ਨੂੰ ਨਿਰਾਸ਼ਾਜਨਕ ਫ਼ਿਲਮ ਦੱਸਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh