‘ਮਰਦਾਨੀ’ ਫ੍ਰੈਂਚਾਈਜ਼ੀ ਸਾਰੀਆਂ ਹੱਦਾਂ ਨੂੰ ਤੋੜ੍ਹਦੀ ਹੈ : ਰਾਣੀ ਮੁਖਰਜੀ

08/25/2023 4:01:18 PM

ਜਲੰਧਰ (ਬਿਊਰੋ) - ਭਾਰਤੀ ਸਿਨੇਮਾ ਦੀ ਹੁਣ ਤੱਕ ਦੀਆਂ ਸਭ ਤੋਂ ਉੱਤਮ ਅਭਿਨੇਤਰੀਆਂ ’ਚੋਂ ਇਕ ਰਾਨੀ ਮੁਖਰਜੀ ਇਕੋ-ਇਕ ਅਜਿਹੀ ਅਦਾਕਾਰਾ ਹੈ, ਜਿਸ ਕੋਲ ‘ਮਰਦਾਨੀ’ ਦੇ ਨਾਂ ਨਾਲ ਮਸ਼ਹੂਰ ਕਿਰਦਾਰ ਦੀ ਫ੍ਰੈਂਚਾਈਜ਼ੀ ਹੈ। ਉਸ ਦੀ ਬਲਾਕਬਸਟਰ ਫ੍ਰੈਂਚਾਈਜ਼ੀ ‘ਮਰਦਾਨੀ’ ਤੋਂ ਉਸ ਨੂੰ ਸਭ ਦਾ ਪਿਆਰ ਤੇ ਪ੍ਰਸ਼ੰਸਾ ਮਿਲੀ ਹੈ। ਇਸ ’ਚ ਰਾਨੀ ਨੇ ਸ਼ਿਵਾਨੀ ਸ਼ਿਵਾਜੀ ਰਾਏ ਦਾ ਕਿਰਦਾਰ ਨਿਭਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਰਜਨੀਕਾਂਤ ਦੀ 'ਜੇਲਰ' ਇਸ ਮਹੀਨੇ ਹੋਵੇਗੀ OTT 'ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ 'ਤੇ ਖਰੀਦੇ ਅਧਿਕਾਰ

ਰਾਣੀ ਮੁਖਰਜੀ ਕਹਿੰਦੀ ਹੈ, ‘‘ਮੈਨੂੰ ‘ਮਰਦਾਨੀ’ ਫ੍ਰੈਂਚਾਈਜ਼ੀ ’ਤੇ ਬਹੁਤ ਮਾਣ ਹੈ। ਇਕ ਅਦਾਕਾਰਾ ਦੇ ਤੌਰ ’ਤੇ, ਮੈਂ ਹਮੇਸ਼ਾ ਆਪਣੀਆਂ ਫ਼ਿਲਮਾਂ ਰਾਹੀਂ ਔਰਤਾਂ ਨੂੰ ਬਹੁਤ ਵੱਖਰੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਮਰਦਾਨੀ’ ਫ੍ਰੈਂਚਾਈਜ਼ੀ ਸਾਰੀਆਂ ਹੱਦਾਂ ਨੂੰ ਤੋੜ੍ਹਦੀ ਹੈ ਕਿਉਂਕਿ ਇਹ ਪਹਿਲੀ ਬਲਾਕਬਸਟਰ ਫ੍ਰੈਂਚਾਈਜ਼ੀ ਹੈ, ਜਿਸ ਕੋਲ ਮਹਿਲਾ ਲੀਡ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਵੀ  OTT 'ਤੇ ਹੋਵੇਗੀ ਰਿਲੀਜ਼, ਉਹ ਵੀ ਬਿਨਾਂ ਕਿਸੇ ਕੱਟ ਦੇ

ਉਹ ਅੱਗੇ ਕਹਿੰਦੀ ਹੈ, “ਮੈਂ ਹਮੇਸ਼ਾ ਔਰਤਾਂ ਨੂੰ ਅਭਿਲਾਸ਼ੀ, ਸਵੈ-ਨਿਰਭਰ, ਹਿੰਮਤੀ, ਦ੍ਰਿੜ ਇਰਾਦਾ, ਕਦੀ ਸਮਝੌਤਾ ਨਾ ਕਰਨ ਵਾਲੀ, ਦਲੇਰ ਤੇ ਇਮਾਨਦਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਨੇਮਾ ’ਚ ਔਰਤਾਂ ਪ੍ਰਤੀ ਮੇਰੇ ਨਜ਼ਰੀਏ ਨਾਲ ‘ਮਰਦਾਨੀ’ ਫ਼ਿਲਮ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।

sunita

This news is Content Editor sunita