ICU ''ਚ ਦਾਖ਼ਲ ਰਣਧੀਰ ਕਪੂਰ ਨੇ ਲਿਆ ਪੁਸ਼ਤੈਨੀ ਘਰ ਵੇਚਣ ਦਾ ਫ਼ੈਸਲਾ, ਜਾਣੋ ਕੀ ਹੈ ਵਜ੍ਹਾ

04/30/2021 12:40:23 PM

ਮੁੰਬਈ (ਬਿਊਰੋ) - ਰਣਧੀਰ ਕਪੂਰ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਹਾਲ ਉਹ ਮੁੰਬਈ ਦੇ ਕੋਕੀਲਾਬੇਨ ਅੰਬਾਨੀ ਹਸਪਤਾਲ 'ਚ ਦਾਖ਼ਲ ਹਨ। ਇਸ ਸਮੇਂ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਰਣਧੀਰ ਦੇ ਸਟਾਫ ਦੇ 5 ਮੈਂਬਰ ਕੋਰੋਨਾ ਪਾਜ਼ੇਟਿਵ ਹਨ ਅਤੇ ਉਹ ਵੀ ਇਸੇ ਹਸਪਤਾਲ 'ਚ ਦਾਖ਼ਲ ਹਨ। ਇਸ ਦੌਰਾਨ ਰਣਧੀਰ ਨੇ ਹੁਣ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣਾ ਚੇਂਬੂਰ ਵਾਲਾ ਘਰ ਵੇਚਣ ਜਾ ਰਿਹਾ ਹੈ, ਜਿਥੇ ਉਹ ਵੱਡਾ ਹੋਇਆ ਹੈ। ਰਣਧੀਰ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਰਾ ਰਾਜੀਵ ਦੀ ਮੌਤ ਤੋਂ ਬਾਅਦ ਉਹ ਇਕੱਲਾ ਮਹਿਸੂਸ ਕਰ ਰਿਹਾ ਹੈ ਅਤੇ ਹੁਣ ਪਰਿਵਾਰ ਕੋਲ ਰਹਿਣਾ ਚਾਹੁੰਦਾ ਹੈ। 
ਰਣਧੀਰ ਕਪੂਰ ਨੇ ਕਿਹਾ, 'ਰਾਜੀਵ ਜ਼ਿਆਦਾਤਰ ਮੇਰੇ ਨਾਲ ਹੀ ਰਹਿੰਦਾ ਸੀ। ਉਸ ਦਾ ਪੁਣੇ 'ਚ ਇਕ ਘਰ ਸੀ ਪਰ ਉਹ ਮੁੰਬਈ 'ਚ ਕਾਫ਼ੀ ਸਮੇਂ ਤੋਂ ਇਥੇ ਰਿਹਾ। ਰਾਜੀਵ ਦੇ ਦਿਹਾਂਤ ਤੋਂ ਬਾਅਦ ਮੈਂ ਇਕੱਲਾ ਮਹਿਸੂਸ ਕਰ ਰਿਹਾ ਸੀ ਤਾਂ ਇਸ ਲਈ ਮੈਂ ਸੋਚਿਆ ਕਿ ਮੈਂ ਹੁਣ ਆਪਣੇ ਪਰਿਵਾਰ ਕੋਲ ਰਿਹਾ।' ਆਪਣੇ ਜੱਦੀ ਘਰ ਬਾਰੇ ਰਣਧੀਰ ਨੇ ਕਿਹਾ, 'ਮੇਰੇ ਮਾਪਿਆਂ ਨੇ ਮੈਨੂੰ ਕਿਹਾ ਸੀ ਕਿ ਮੈਂ ਇਸ ਘਰ 'ਚ ਜਿੰਨਾ ਹੋ ਸਕੇ ਰਹਿ ਸਕਦਾ ਹਾਂ ਪਰ ਜਿਸ ਦਿਨ ਮੈਂ ਇਹ ਘਰ ਵੇਚਾਂਗਾ, ਮੈਨੂੰ ਇਸ ਤੋਂ ਮਿਲੇ ਪੈਸਿਆਂ ਨੂੰ ਰਿਸ਼ੀ, ਰਾਜੀਵ, ਰੀਤੂ ਅਤੇ ਰੀਮਾ ਨਾਲ ਵੰਡਣੇ ਪੈਣਗੇ।' 
ਦੱਸ ਦਈਏ ਕਿ ਰਣਧੀਰ ਕਪੂਰ ਨੇ ਬਾਂਦਰਾ 'ਚ ਪਹਿਲਾਂ ਹੀ ਇੱਕ ਘਰ ਖਰੀਦ ਚੁੱਕਾ ਹੈ ਅਤੇ ਉਹ ਪੂਰੀ ਤਰ੍ਹਾਂ ਤਿਆਰ ਹੈ। ਖ਼ਬਰਾਂ ਅਨੁਸਾਰ ਰਣਧੀਰ ਨੂੰ ਜਲਦ ਹੀ ਨਵੇਂ ਘਰ 'ਚ ਸ਼ਿਫਟ ਕਰ ਦਿੱਤਾ ਜਾਵੇਗਾ। 

ਕਰੀਨਾ ਅਤੇ ਕਰਿਸ਼ਮਾ ਨੇ ਵੀ ਕਰਵਾਇਆ ਕੋਵਿਡ ਟੈਸਟ 
ਰਣਧੀਰ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਕਰੀਨਾ ਅਤੇ ਕਰਿਸ਼ਮਾ ਕਪੂਰ ਨੇ ਕੋਵਿਡ ਟੈਸਟ ਵੀ ਕਰਵਾ ਲਿਆ ਸੀ ਅਤੇ ਉਨ੍ਹਾਂ ਦੀ ਰਿਪੋਰਟ ਨਕਾਰਾਤਮਕ ਆਈ ਸੀ। ਇਸ ਸਮੇਂ ਪੂਰਾ ਪਰਿਵਾਰ ਨੇ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ। 

ਰਾਜੀਵ ਕਪੂਰ ਦੀ ਜਾਇਦਾਦ 'ਤੇ ਅਧਿਕਾਰ ਚਾਹੁੰਦੇ ਨੇ ਰੀਮਾ ਤੇ ਰਣਧੀਰ
ਰਾਜੀਵ ਕਪੂਰ ਦੀ ਮੌਤ ਤੋਂ ਬਾਅਦ ਹੁਣ ਰਣਧੀਰ ਅਤੇ ਰੀਮਾ ਉਨ੍ਹਾਂ ਦੀ ਜਾਇਦਾਦ 'ਤੇ ਆਪਣਾ ਅਧਿਕਾਰ ਚਾਹੁੰਦੇ ਹਨ। ਬੰਬੇ ਹਾਈ ਕੋਰਟ ਨੇ ਜਾਇਦਾਦ ਦਾ ਵਿਵਾਦ ਸੁਲਝਾਉਣ ਲਈ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਆਦੇਸ਼ ਦਿੱਤਾ ਸੀ ਕਿ ਜੇਕਰ ਰਾਜੀਵ ਕਪੂਰ ਦੀ ਜਾਇਦਾਦ ਦਾ ਹੱਕ ਚਾਹੀਦਾ ਤਾਂ ਉਹ ਪੇਪਰ ਕੋਰਟ 'ਚ ਲਿਆਉਣ, ਜਿਨ੍ਹਾਂ 'ਚ ਰਾਜੀਵ ਕਪੂਰ ਦੇ ਤਲਾਕ ਦੇ ਆਰਡਰਸ ਹਨ। ਇਸ 'ਤੇ ਪਰਿਵਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਰਾਜੀਵ ਕਪੂਰ ਨੇ ਸਾਲ 2001 'ਚ ਆਰਤੀ ਸਭਰਵਾਲ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ ਸੀ ਅਤੇ 2003 'ਚ ਦੋਹਾਂ ਦਾ ਤਲਾਕ ਹੋ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਤਲਾਕ ਕਿਸ ਪਰਿਵਾਰਕ ਅਦਾਲਤ 'ਚ ਹੋਇਆ ਸੀ।

ਰਣਧੀਰ ਕਪੂਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸ ਦਾ ਭਰਾ ਰਾਜੀਵ ਮੁੰਬਈ 'ਚ ਰਹਿੰਦਾ ਸੀ ਅਤੇ ਪੁਣੇ ਜਾਂਦਾ ਸੀ। ਅਜਿਹੀ ਸਥਿਤੀ 'ਚ ਉਹ ਨਹੀਂ ਜਾਣਦਾ ਕਿ ਉਸ ਦੇ ਤਲਾਕ ਦੇ ਕਾਗਜ਼ ਕਿਥੇ ਰੱਖੇ ਗਏ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਈ ਕੋਰਟ 'ਚ ਸੁਣਵਾਈ ਦੌਰਾਨ ਜੱਜ ਨੇ ਆਦੇਸ਼ ਦਿੱਤਾ ਹੈ ਕਿ ਕਪੂਰ ਪਰਿਵਾਰ ਨੂੰ ਕਾਗਜ਼ ਪੇਸ਼ ਕਰਨ ਤੋਂ ਛੋਟ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਆਰਤੀ ਸਭਰਵਾਲ ਤੋਂ ਮਨਜ਼ੂਰੀ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵਿਵਾਦ ਨਾ ਖੜ੍ਹਾ ਹੋਵੇ। 

sunita

This news is Content Editor sunita