ਰਣਦੀਪ ਹੁੱਡਾ ਨੇ ਖਾਲਸਾ ਏਡ ਨਾਲ ਮਿਲਾਇਆ ਹੱਥ, ਲੋੜਵੰਦਾਂ ਤੱਕ ਪਹੁੰਚਾਉਣਗੇ ਆਕਸੀਜਨ

05/05/2021 3:59:22 PM

ਮੁੰਬਈ (ਬਿਊਰੋ) : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਲੋਕ ਇਕ-ਦੂਜੇ ਦੀ ਮਦਦ ਲਈ ਲਗਾਤਾਰ ਅੱਗੇ ਆ ਰਹੇ ਹਨ। ਮਦਦ ਕਰਨ ਵਾਲੇ ਫ਼ਿਲਮੀ ਸਿਤਾਰਿਆਂ 'ਚ ਸਭ ਤੋਂ ਉੱਪਰ ਨਾਂ ਹੁਣ ਵੀ ਸੋਨੂੰ ਸੂਦ ਦਾ ਹੀ ਹੈ। ਹਾਲਾਂਕਿ, ਸੋਨੂੰ ਸੂਦ ਤੋਂ ਬਾਅਦ ਸਲਮਾਨ ਖ਼ਾਨ, ਅਕਸ਼ੇ ਕੁਮਾਰ, ਆਲੀਆ ਭੱਟ ਵਰਗੇ ਸਿਤਾਰੇ ਵੀ ਮਦਦ ਲਈ ਅੱਗੇ ਆਏ ਹਨ। ਇਸ ਦੇ ਨਾਲ ਹੀ ਅਦਾਕਾਰਾ ਰਣਦੀਪ ਹੁੱਡਾ ਵੀ ਇਸ ਨੇਕ ਕੰਮ 'ਚ ਹਿੱਸਾ ਪਾਇਆ ਹੈ। ਰਣਦੀਪ ਹੁੱਡਾ ਨੇ ਦੂਜੀ ਲਹਿਰ ਦੇ ਮੱਦੇਨਜ਼ਰ ਦੇਸ਼ 'ਚ ਕੋਰੋਨਾ ਵਾਇਰਸ ਵਿਰੁੱਧ ਆਪਣੀ ਲੜਾਈ ਤੇਜ਼ ਕਰ ਦਿੱਤੀ ਹੈ। ਰਣਦੀਪ ਹੁੱਡਾ ਐੱਨ. ਜੀ. ਓ. ਖਾਲਸਾ ਏਡ ਨਾਲ ਹੱਥ ਮਿਲਾ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਹੁਣ ਰਣਦੀਪ ਇਸ ਐੱਨ. ਜੀ. ਓ. ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਨ ਜਾ ਰਹੇ ਹਨ। ਰਣਦੀਪ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Randeep Hooda (@randeephooda)

ਰਣਦੀਪ ਹੁੱਡਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'ਭਾਰਤ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਲੋਕ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਹਨ। ਆਓ ਦੇਸ਼ ਨੂੰ #COVID ਨਾਲ ਲੜਨ ਅਤੇ ਜਾਨਾਂ ਬਚਾਉਣ 'ਚ ਸਹਾਇਤਾ ਕਰਨ ਲਈ ਇਕੱਠੇ ਹੋਈਏ। @khalsaaid_india ਆਕਸੀਜਨ ਪ੍ਰਦਾਨ ਕਰ ਰਿਹਾ ਹੈ ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਗੇ ਆਓ ਅਤੇ ਭਾਰਤ ਨੂੰ ਸਾਹ ਲੈਣ ਦਿਵਾਉਣ 'ਚ ਸਹਾਇਤਾ ਕਰੋ। 

 
 
 
 
 
View this post on Instagram
 
 
 
 
 
 
 
 
 
 
 

A post shared by Randeep Hooda (@randeephooda)

ਦੱਸ ਦੇਈਏ ਕਿ ਖ਼ਾਲਸਾ ਐੱਨ. ਜੀ. ਓ. ਵਲੋਂ 700 ਆਕਸੀਜਨ ਸਿਲੰਡਰ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਹੈ। ਰਣਦੀਪ ਹੁੱਡਾ ਇਸ ਤੋਂ ਪਹਿਲਾਂ ਵੀ ਖ਼ਾਲਸਾ ਐੱਨ. ਜੀ. ਓ. ਨਾਲ ਮਿਲ ਕੇ ਬਹੁਤ ਸਾਰੇ ਨੇਕ ਕੰਮ ਕਰ ਚੁੱਕੇ ਹਨ। ਹੁਣ ਰਣਦੀਪ ਖਾਲਸਾ ਨਾਲ ਮਿਲ ਕੇ ਕੋਵਿਡ ਨੂੰ ਵੀ ਚੁਣੌਤੀ ਦੇ ਰਿਹਾ ਹੈ। 

sunita

This news is Content Editor sunita