ਰਣਬੀਰ ਤੇ ਮੇਰੇ ਵਿਚਾਲੇ ਬਹੁਤ ਚੰਗੀ ਕੈਮਿਸਟਰੀ : ਵਾਣੀ ਕਪੂਰ

02/28/2022 4:27:29 PM

ਮੁੰਬਈ (ਬਿਊਰੋ)– ਸੁਪਰਸਟਾਰ ਰਣਬੀਰ ਕਪੂਰ ਤੇ ਬੇਹੱਦ ਖ਼ੂਬਸੂਰਤ ਅਦਾਕਾਰਾ ਵਾਣੀ ਕਪੂਰ ਸਟਾਰਰ ‘ਸ਼ਮਸ਼ੇਰਾ’ ਇਕ ਸ਼ਾਨਦਾਰ ਐਂਟਰਟੇਨਿੰਗ ਫ਼ਿਲਮ ਹੈ। ਯਸ਼ਰਾਜ ਫ਼ਿਲਮਜ਼ ਵਲੋਂ ਬਣਾਈ ਗਈ ‘ਸ਼ਮਸ਼ੇਰਾ’ 22 ਜੁਲਾਈ ਨੂੰ ਹਿੰਦੀ, ਤਾਮਿਲ, ਤੇਲਗੂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

‘ਅਗਨੀਪਥ’ ਫੇਮ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਫ਼ਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ‘ਸੰਜੂ’ ਦੀ ਰਿਲੀਜ਼ ਤੋਂ 4 ਸਾਲ ਬਾਅਦ ਰਣਬੀਰ ਦੀ ਸਿਨੇਮਾਘਰਾਂ ’ਚ ਵਾਪਸੀ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਰਚਾਉਣਗੇ ਟੀ. ਵੀ. ’ਤੇ ਸਵੰਬਰ, ਰਿਐਲਿਟੀ ਸ਼ੋਅ ’ਚ ਲੱਭਣਗੇ ਲਾੜੀ

ਵਾਣੀ ਤੇ ਰਣਬੀਰ ਦੀ ਜੋਡ਼ੀ 2022 ’ਚ ਸਿਨੇਮਾ ’ਚ ਆਉਣ ਵਾਲੀ ਸਭ ਤੋਂ ਵਧੀਆ ਜੋਡ਼ੀ ’ਚੋਂ ਇਕ ਹੈ। ਵਾਣੀ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਇਕੱਠੇ ਪਸੰਦ ਕਰਨਗੇ। ਵਾਣੀ ਨੂੰ ਉਮੀਦ ਹੈ ਕਿ ਰਣਬੀਰ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਆਵੇਗੀ।

ਉਹ ਕਹਿੰਦੀ ਹੈ, ‘ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਵਿਚਾਲੇ ਬਹੁਤ ਚੰਗੀ ਕੈਮਿਸਟਰੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਸਾਡੀ ਜੋਡ਼ੀ ਨੂੰ ਪਸੰਦ ਕਰਨਗੇ ਤੇ ਅਜਿਹਾ ਹੀ ਮਹਿਸੂਸ ਕਰਨਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh