ਇਕ ਅੱਖ ਤੋਂ ਨਹੀਂ ਦੇਖ ਪਾਉਂਦਾ ‘ਬਾਹੂਬਲੀ’ ਦਾ ਭੱਲਾਲ ਦੇਵ, ਬਚਪਨ ਤੋਂ ਹੀ ਨਹੀਂ ਆਉਂਦਾ ਸੀ ਨਜ਼ਰ

03/14/2022 7:17:02 PM

ਮੁੰਬਈ (ਬਿਊਰੋ)– ਅੱਖਾਂ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ’ਚੋਂ ਇਕ ਹੈ। ਇਸ ਦੇ ਨਾ ਹੋਣ ਦੀ ਪ੍ਰੇਸ਼ਾਨੀ ਕਿਸੇ ਵੀ ਇਨਸਾਨ ਦੇ ਹੌਸਲਿਆਂ ਨੂੰ ਢੇਰ ਕਰ ਦਿੰਦੀ ਹੈ। ਹਾਲਾਂਕਿ ਸਾਊਥ ਇੰਡਸਟਰੀ ਦੇ ਇਕ ਹੋਣਹਾਰ ਅਦਾਕਾਰ ਨੇ ਇਸ ਗੱਲ ਨੂੰ ਗਲਤ ਸਾਬਿਤ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਬਾਹੂਬਲੀ’ ਦੇ ਭੱਲਾਲ ਦੇਵ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਰਾਣਾ ਡੱਗੂਬਾਤੀ ਦੀ। ਉਨ੍ਹਾਂ ਨੇ ਇਕ ਅਦਾਕਾਰ ਦੇ ਰੂਪ ’ਚ ਜ਼ਬਰਦਸਤ ਪਛਾਣ ਬਣਾਈ ਹੈ ਪਰ ਪਰਸਨੈਲਿਟੀ ’ਚ ਪਰਫੈਕਟ ਦਿਖਣ ਵਾਲੇ ਇਸ ਅਦਾਕਾਰ ਬਾਰੇ ਸ਼ਾਇਦ ਹੀ ਕੋਈ ਇਹ ਗੱਲ ਜਾਣਦਾ ਹੋਵੇਗਾ ਕਿ ਉਨ੍ਹਾਂ ਨੂੰ ਇਕ ਅੱਖ ਤੋਂ ਦਿਖਾਈ ਨਹੀਂ ਦਿੰਦਾ ਹੈ।

ਖ਼ੁਦ ਰਾਣਾ ਡੱਗੂਬਾਤੀ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘ਕੀ ਮੈਂ ਤੁਹਾਨੂੰ ਇਕ ਗੱਲ ਦੱਸ ਸਕਦਾ ਹਾਂ। ਮੈਂ ਸੱਜੀ ਅੱਖ ਤੋਂ ਨਹੀਂ ਦੇਖ ਸਕਦਾ। ਮੈਂ ਸਿਰਫ ਆਪਣੀ ਖੱਬੀ ਅੱਖ ਤੋਂ ਦੇਖਦਾ ਹਾਂ। ਜੇਕਰ ਮੈਂ ਆਪਣੀ ਖੱਬੀ ਅੱਖ ਬੰਦ ਕਰ ਦੇਵਾ ਤਾਂ ਮੈਨੂੰ ਕੁਝ ਵੀ ਦਿਖਾਈ ਨਹੀਂ ਦੇਵੇਗਾ।’

 
 
 
 
View this post on Instagram
 
 
 
 
 
 
 
 
 
 
 

A post shared by Rana Daggubati (@ranadaggubati)

ਇਹੀ ਨਹੀਂ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਖੱਬੀ ਅੱਖ ਵੀ ਕਿਸੇ ਨੇ ਮਨਰ ਤੋਂ ਬਾਅਦ ਉਨ੍ਹਾਂ ਨੂੰ ਦਾਨ ਕੀਤੀ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਦਿੰਦਾ ਸੀ। ਉਨ੍ਹਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਵੀ ਹੋ ਚੁੱਕਾ ਹੈ। ਰਿਪੋਰਟ ਮੁਤਾਬਕ ਰਾਣਾ ਇਹ ਗੱਲ ਇਕ ਸ਼ੋਅ ਦੌਰਾਨ ਅੱਖਾਂ ’ਚ ਪ੍ਰੇਸ਼ਾਨੀ ਨਾਲ ਜੂਝ ਰਹੀ ਇਕ ਮਹਿਲਾ ਨੂੰ ਸਮਝਾਉਂਦਿਆਂ ਆਖੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh