''ਰਮਾਇਣ'' ਦੇ ਮੁੜ ਤੋਂ ਸ਼ੁਰੂ ਹੋਣ ''ਤੇ ਲੱਛਮਣ ਨੇ ਕਹੀ ਦਿਲ ਛੋਹ ਲੈਣ ਵਾਲੀ ਗੱਲ, ਸ਼ੇਅਰ ਕੀਤੀ ਖ਼ਾਸ ਤਸਵੀਰ

04/16/2021 6:22:29 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਵਾਰ ਮੁੜ ਤੋਂ ਕਈ ਸ਼ਹਿਰਾਂ 'ਚ ਤਾਲਾਬੰਦੀ ਹੋ ਗਈ ਹੈ। ਉੱਥੇ ਮਹਾਰਾਸ਼ਟਰ 'ਚ 15 ਦਿਨਾਂ ਲਈ ਕੋਰੋਨਾ ਕਰਫਿਊ ਦਾ ਐਲਾਨ ਕੀਤਾ ਗਿਆ। ਕਈ ਥਾਂਵਾਂ 'ਤੇ ਵੀਕੈਂਡ ਤਾਲਾਬੰਦੀ ਕੀਤੀ ਜਾ ਰਹੀ ਹੈ। ਅਜਿਹੇ 'ਚ ਇਕ ਵਾਰ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਿਛਲੇ ਸਾਲ ਦੀ ਤਰ੍ਹਾਂ ਹੀ ਰਾਮਾਨੰਦ ਸਾਗਰ ਦੀ 'ਰਾਮਾਇਣ' ਦਾ ਦੁਬਾਰਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਉਸ ਦੌਰਾਨ ਦੂਰਦਰਸ਼ਨ ਨੇ Viewership ਦੇ ਰਿਕਾਰਡ ਬਣਾਏ ਸਨ ਤੇ ਦੂਰਦਰਸ਼ਨ ਟਾਪ ਚੈਨਲਜ਼ 'ਚ ਸ਼ੁਮਾਰ ਹੋ ਗਿਆ ਸੀ।

ਉੱਥੇ ਹੁਣ ਇਕ ਵਾਰ ਤੋਂ 'ਰਾਮਾਇਣ' ਦੇ ਸ਼ੁਰੂ ਹੋਣ 'ਤੇ ਇਸ ਦੀ ਸਟਾਰ-ਕਾਸਟ ਸੋਸ਼ਲ ਮੀਡੀਆ 'ਤੇ ਆਪਣੀ ਖ਼ੁਸ਼ੀ ਪ੍ਰਗਟਾ ਰਹੇ ਹਨ। ਰੀ-ਟੈਲੀਕਾਸਟ 'ਤੇ 'ਰਾਮਾਇਣ' ਦੀ ਸੀਤਾ ਦੀਪਿਕਾ ਚਿਖਲਿਆ ਤੋਂ ਬਾਅਦ ਹੁਣ ਲੱਛਮਣ ਯਾਨੀ ਸੁਨੀਲ ਲਹਿਰੀ ਨੇ ਸ਼ੁਕਰੀਆ ਕਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Dipika (@dipikachikhliatopiwala)

ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ 'ਲੱਛਮਣ' ਦਾ ਕਿਰਦਾਰ ਨਿਭਾਉਣ ਵਾਲੀ ਸੁਨੀਲ ਲਹਿਰੀ ਨੇ ਟਵਿੱਟਰ 'ਤੇ ਇਕ ਟਵੀਟ ਸ਼ੇਅਰ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਨੂੰ ਟੀ. ਵੀ. 'ਤੇ ਰਾਮਾਇਣ ਦੇਖਦਿਆਂ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲਿਖਿਆ, 'ਪਿਛਲੇ ਸਾਲ ਅੱਜ 16 ਅਪ੍ਰੈਲ ਨੂੰ 'ਰਾਮਾਇਣ' ਦੇ ਲੱਛਮਣ ਮੇਘਨਾਥ ਯੁੱਧ ਵਾਲੇ ਐਪੀਸੋਡ ਨੇ 77.7 ਮਿਲਿਅਨ ਲੋਕਾਂ ਦੇ ਇਕ ਨਾਲ ਦੇਖਣ ਦਾ ਵਰਲਡ ਰਿਕਾਰਡ ਬਣਾਇਆ ਸੀ। ਇਨ੍ਹਾਂ ਪਿਆਰ ਤੇ ਇੱਜ਼ਤ ਦੇਣ ਲਈ ਮੈਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ।'

sunita

This news is Content Editor sunita