50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚੀ ‘ਰਾਮ ਸੇਤੂ’, ‘ਥੈਂਕ ਗੌਡ’ ਨੂੰ ਦਰਸ਼ਕ ਇਕੱਠੇ ਕਰਨ ’ਚ ਹੋ ਰਹੀ ਮੁਸ਼ਕਿਲ

10/29/2022 2:36:19 PM

ਮੁੰਬਈ (ਬਿਊਰੋ)– 25 ਅਕਤੂਬਰ ਨੂੰ 2 ਵੱਡੀਆਂ ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋਈਆਂ। ਪਹਿਲੀ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ ਤੇ ਦੂਜੀ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ‘ਥੈਂਕ ਗੌਡ’।

ਦੋਵਾਂ ਫ਼ਿਲਮਾਂ ਨੂੰ ਬਾਕਸ ਆਫਿਸ ’ਤੇ ਦਰਸ਼ਕ ਇਕੱਠੇ ਕਰਨ ’ਚ ਮੁਸ਼ਕਿਲ ਝੱਲਣੀ ਪੈ ਰਹੀ ਹੈ ਪਰ ਇਨ੍ਹਾਂ ਦੋਵਾਂ ਫ਼ਿਲਮਾਂ ’ਚੋਂ ‘ਰਾਮ ਸੇਤੂ’ 50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਅਬਦੂ ਰੋਜ਼ਿਕ ਨੂੰ ਸਲਮਾਨ ਖ਼ਾਨ ਨੇ ਕੀਤਾ ‘ਬਿੱਗ ਬੌਸ 16’ ਤੋਂ ਬਾਹਰ! ਫੁੱਟ-ਫੁੱਟ ਕੇ ਰੋਈ ਨਿਮਰਤ

ਚੌਥੇ ਦਿਨ ਫ਼ਿਲਮ ਨੇ 6.05 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਫ਼ਿਲਮ ਦੀ ਕੁਲ ਕਮਾਈ 41.45 ਕਰੋੜ ਰੁਪਏ ਹੋ ਗਈ ਹੈ।

ਉਥੇ ‘ਥੈਂਕ ਗੌਡ’ ਨੇ ਚੌਥੇ ਦਿਨ 3.30 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਫ਼ਿਲਮ ਦੀ ਕੁਲ ਕਮਾਈ 21.55 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਸ਼ਨੀਵਾਰ ਤੇ ਐਤਵਾਰ ਦੇ ਦਿਨ ‘ਰਾਮ ਸੇਤੂ’ 50 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ, ਉਥੇ ‘ਥੈਂਕ ਗੌਡ’ ਤੋਂ ਉਮੀਦ ਹੈ ਕਿ ਉਹ ਅਗਲੇ ਦੋ ਦਿਨਾਂ ’ਚ 30 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh