ਸਲਮਾਨ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਹੈ ਰਾਖੀ ਸਾਵੰਤ, ਕਿਹਾ-''ਭਰਾ ਨੇ ਮੇਰੀ ਮਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ''

08/20/2021 1:20:53 PM

ਮੁੰਬਈ- ਭਾਰਤ ਤਿਉਹਾਰਾਂ ਦਾ ਦੇਸ਼ ਹੈ। ਜਿਥੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾਵੇਗਾ। ਡਰਾਮਾ ਕੁਈਮ ਰਾਖੀ ਸਾਵੰਤ ਰੱਖੜੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਰਾਖੀ ਸਲਮਾਨ ਖਾਨ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਹੈ। ਰਾਖੀ ਦਾ ਕਹਿਣਾ ਹੈ ਕਿ ਸਲਮਾਨ ਨੇ ਇਕ ਅਸਲੀ ਭਰਾ ਦੀ ਤਰ੍ਹਾਂ ਉਨ੍ਹਾਂ ਦੀ ਮਦਦ ਕੀਤੀ ਹੈ। ਸਲਮਾਨ ਭਾਈ ਨੇ ਮਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਹੈ। 


ਰਾਖੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ-' ਮੈਂ ਵਿਕਾਸ ਗੁਪਤਾ ਨੂੰ ਰਾਖੀ ਬੰਨ੍ਹਣਾ ਚਾਹੁੰਦੀ ਹੈ। ਉਨ੍ਹਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। ਮੈਂ ਆਪਣੇ ਭਰਾ ਰਾਕੇਸ਼ ਅਤੇ ਸੰਜੇ ਦਾਦਾ ਨੂੰ ਵੀ ਰੱਖੜੀ ਬੰਨ੍ਹਾਂਗੀ। ਇਨ੍ਹਾਂ ਸਾਰਿਆਂ ਤੋਂ ਇਲਾਵਾ ਮੈਂ ਸਲਮਾਨ ਭਰਾ ਨੂੰ ਵੀ ਰੱਖੜੀ ਬੰਨ੍ਹਣਾ ਚਾਹੁੰਦੀ ਹਾਂ ਕਿਉਂਕਿ ਉਨ੍ਹਾਂ ਨੇ ਮੇਰੀ ਮਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਹੈ। ਮੈਂ ਚਾਹੁੰਦੀ ਹਾਂ ਕਿ ਕੋਈ ਸਲਮਾਨ ਭਰਾ ਦੀ ਤਸਵੀਰ ਵਾਲੀ ਇਕ ਕਸਟਮਾਈਜ਼ਡ ਰੱਖੜੀ ਤਿਆਰ ਕਰੇ'।


ਦੱਸ ਦੇਈਏ ਕਿ ਇਸ ਸਾਲ ਅ੍ਰਪੈਲ 'ਚ ਰਾਖੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੂੰ ਕੈਂਸਰ ਹੈ। ਡਾਕਟਰ ਨੇ ਟਿਊਮਰ ਕੱਢਣ ਲਈ ਸਰਜਰੀ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਸਲਮਾਨ ਅਤੇ ਸੋਹੇਲ ਖ਼ਾਨ ਨੇ ਰਾਖੀ ਦੀ ਮਦਦ ਕੀਤੀ। ਰਾਖੀ ਨੇ ਮਾਂ ਦੇ ਆਪ੍ਰੇਸ਼ਨ ਤੋਂ ਬਾਅਦ ਸਲਮਾਨ ਦਾ ਧੰਨਵਾਦ ਵੀ ਅਦਾ ਕੀਤਾ ਸੀ। ਮੈਂ ਸਲਮਾਨ ਜੀ ਨੂੰ ਨਮਸਕਾਰ ਕਰਦੀ ਹਾਂ'। ਜੀਜਸ ਨੇ ਸਲਮਾਨ ਖਾਨ ਨੂੰ ਏਂਜਲ ਬਣਾ ਕੇ ਸਾਡੇ ਜੀਵਨ 'ਚ ਭੇਜਿਆ ਹੈ। ਉਹ ਮੇਰੇ ਲਈ ਖੜ੍ਹੇ ਰਹੇ ਹਨ ਅਤੇ ਅੱਜ ਮੇਰਾ ਆਪ੍ਰੇਸ਼ਨ ਕਰਵਾ ਰਹੇ ਹਨ। ਮੈਂ ਪ੍ਰਾਥਨਾ ਕਰਦੀ ਹਾਂ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਖੁਸ਼ ਰਹੇ ਅਤੇ ਸਾਰੀਆਂ ਮੁਸ਼ਕਿਲਾਂ ਤੋਂ ਸੁਰੱਖਿਅਤ ਰਹੇ'।

Aarti dhillon

This news is Content Editor Aarti dhillon