ਰਾਖੀ ਸਾਵੰਤ ਨੇ ਆਦਿਲ ਤੋਂ ਬੁਰਜ ਖ਼ਲੀਫ਼ਾ ਦੀ ਕੀਤੀ ਮੰਗ, ਪ੍ਰੇਮੀ ਨੇ ਦਿੱਤਾ ਕੀਮਤੀ ਹੀਰੇ ਦਾ ਹਾਰ

08/01/2022 1:33:04 PM

ਬਾਲੀਵੁੱਡ ਡੈਸਕ- ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ ’ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਰਾਖੀ ਅਤੇ ਆਦਿਲ ਦੀ ਵੀਡੀਓ ਸਾਹਮਣੇ ਆਈ ਹੈ। ਜੋ ਖ਼ੂਬ ਦੇਖੀ ਜਾ ਰਹੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਰਾਖੀ ਬਲੈਕ ਸ਼ਿਮਰ ਡਰੈੱਸ ’ਚ ਨਜ਼ਰ ਆ ਰਹੀ ਹੈ। ਰਾਖੀ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੋਇਆ ਹੈ। ਨਿਊਡ ਲਿਪਸ਼ੇਡ ਅਦਾਕਾਰਾ ਨੂੰ ਬੇਹੱਦ ਜੱਚ ਰਹੀ ਹੈ। ਰਾਖੀ ਦੇ ਖੁੱਲ੍ਹੇ ਵਾਲ ਅਦਾਕਾਰਾ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਰਹੇ ਹਨ। ਗਲੇ ਦਾ ਨੈੱਕਲੇਸ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਿਹਾ ਹੈ।

ਇਹ ਵੀ ਪੜ੍ਹੋ: ਫ਼ਿਲਮੀ ਅੰਦਾਜ਼ ’ਚ ਭਾਰਤੀ ਨੇ ਪਤੀ ਹਰਸ਼ ਲਿੰਬਾਚੀਆ ਨਾਲ ਕਰਵਾਇਆ ਫ਼ੋਟੋਸ਼ੂਟ (ਦੇਖੋ ਤਸਵੀਰਾਂ)

ਇਸ ਦੇ ਨਾਲ ਹੀ ਆਦਿਲ ਮਹਿਰੂਨ ਪੈਂਟ-ਸੂਟ ’ਚ ਬੇਹੱਦ ਸਮਾਰਟ ਲੱਗ ਰਹੇ ਹਨ। ਰਾਖੀ ਦੁਬਈ ’ਚ ਬੁਕਜ ਖ਼ਲੀਫ਼ਾ ਸਾਹਮਣੇ ‘ਦਿਲਾ ਦੇ ਮੁਝੇ ਬੁਰਜ ਖ਼ਲੀਫ਼ਾ’ ਗੀਤ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਆਦਿਲ ਨੂੰ ਬੁਰਜ ਖ਼ਲੀਫ਼ਾ ਲੈਣ ਲਈ ਕਹਿ ਰਹੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

 

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਆਦਿਲ ਨੇ ਇਕ ਡੱਬਾ ਰਾਖੀ ਨੂੰ ਦਿੱਤਾ, ਜਿਸ ਨੂੰ ਖੋਲ੍ਹ ਕੇ ਰਾਖੀ ਹੈਰਾਨ ਹੋ ਜਾਂਦੀ ਹੈ। ਬਾਕਸ ’ਚ ਇਕ ਸੁੰਦਰ ਹੀਰੇ ਦਾ ਹਾਰ ਹੈ ਜਿਸ ਨੂੰ ਆਦਿਲ ਰਾਖੀ ਨੂੰ ਪਹਿਨਾਉਂਦਾ ਹੈ। ਇਸ ਦੌਰਾਨ ਰਾਖੀ ਬੇਹੱਦ ਖੁਸ਼ ਹੋ ਜਾਂਦੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ: ਪਤੀ ਸੂਰਜ ਨੰਬਿਆਰ ਨਾਲ ਪਾਰਟੀ ’ਚ ਪਹੁੰਚੀ ਮੌਨੀ ਰਾਏ, ਬੇਹੱਦ ਸ਼ਾਨਦਾਰ ਦਿਖਾਈ ਦੇ ਰਿਹਾ ਜੋੜਾ

ਦੱਸ ਦੇਈਏ ਕਿ ਰਾਖੀ ਅਤੇ ਆਦਿਲ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।ਰਾਖੀ ਕੈਮਰੇ ਦੇ ਸਾਹਮਣੇ ਰੋਂਦੀ ਵੀ ਨਜ਼ਰ ਆਈ ਸੀ ਪਰ ਹੁਣ ਰਾਖੀ ਅਤੇ ਆਦਿਲ ਦੋਵੇਂ ਬਹੁਤ ਖੁਸ਼ ਹਨ। ਪ੍ਰਸ਼ੰਸਕ ਦੋਵਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


 

Shivani Bassan

This news is Content Editor Shivani Bassan