ਰਾਖੀ ਨੇ ਮਾਰਿਆ ਅਦਾਕਾਰ ਅਕਸ਼ੈ ਕੁਮਾਰ ਨੂੰ ਥੱਪੜ! (ਵੀਡੀਓ)

08/30/2015 4:59:46 PM

ਮੁੰਬਈ- ਇਹ ਕੀ ਹੋ ਗਿਆ ਹੈ ਰੱਖੜੀ ਦੇ ਦਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਰਾਖੀ ਨੇ ਜ਼ੋਰਦਾਰ ਥੱਪੜ ਮਾਰ ਦਿੱਤਾ ਹੈ। ਅਰੇ ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਹੀ ਸੋਚੋਂ ਅਸੀਂ ਦੱਸਦੇ ਹਾਂ ਕਿ ਬੀਤੇ ਦਿਨ ਅਕਸ਼ੈ ਕੁਮਾਰ ਨੇ ਫੇਸਬੁੱਕ ਪੇਜ਼ ''ਤੇ ਆਪਣੀ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ''ਚ ਉਸ ਦੇ ਨਾਲ ਉਸ ਦੀ ਭੈਣ ਅਲਕਾ ਵੀ ਨਜ਼ਰ ਆ ਰਹੀ ਹੈ। ਅਕਸ਼ੈ ਅਤੇ ਅਲਕਾ ਨੇ ਇਸ ਵੀਡੀਓ ''ਚ ਆਈਟਮ ਗਰਲ ਰਾਖੀ ਸਾਵੰਤ ਬਣੇ ਕਾਰਟੂਨ ਨੂੰ ਕਾਪੀ ਕੀਤਾ ਹੈ, ਜੋ ਸੀਤਾ ਹਰਨ ''ਤੇ ਅਧਾਰਿਤ ਹੈ। ਅਕਸ਼ੈ ਵੀਡੀਓ ''ਚ ਫਨੀ ਰਾਵਣ ਬਣੇ ਹਨ ਜਦਕਿ ਅਲਕਾ ਰਾਖੀ ਦੇ ਕਿਰਦਾਰ ''ਚ ਦਿਖ ਰਹੀ ਹੈ।
ਅਕਸ਼ੈ ਨੇ ਵੀਡੀਓ ਦੇ ਨਾਲ ਲਿਖਿਆ ਹੈ ਕਿ , "here"s something spontaneous on ‪#‎Raksha bandhan‬ with my partner in crime since childhood, my sister 1lka. We are a different kind of crazy grin emoticon here"s to never growing up!"  ਵੀਡੀਓ ''ਤੇ ਅਖੀਰ ''ਚ ਅਲਕਾ ਅਕਸ਼ੈ ਨੂੰ ਥੱਪੜ ਵੀ ਮਾਰਦੀ ਨਜ਼ਰ ਆਉਂਦੀ ਹੈ।
ਅਕਸ਼ੈ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ''ਸਿੰਘ ਇਜ਼ ਬਲਿੰਗ'' ਦੀ ਰਿਲੀਜ਼ਿੰਗ ਦੀ ਤਿਆਰੀ ''ਚ ਹਨ। ਪ੍ਰਭੂਦੇਵਾ ਦੇ ਨਿਰਦੇਸ਼ਨ ''ਚ ਬਣੀ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।