ਕਰੋੜਾਂ ਦੀ ਜਾਇਦਾਦ ਅਤੇ ਲਗਜ਼ਰੀ ਕਾਰਾਂ ਦੇ ਮਾਲਕ ਸਨ ਰਾਜੂ ਸ਼੍ਰੀਵਾਸਤਵ, ਹਰ ਮਹੀਨੇ ਕਮਾਉਂਦੈ ਸਨ ਲੱਖਾਂ ਰੁਪਏ

09/21/2022 4:42:23 PM

ਮੁੰਬਈ (ਬਿਊਰੋ) : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਏ। 41 ਦਿਨਾਂ ਤੱਕ ਮੌਤ ਨਾਲ ਲੜਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਏਮਜ਼ (Delhi Aiims) 'ਚ ਆਖ਼ਰੀ ਸਾਹ ਲਿਆ। 59 ਸਾਲਾ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ 'ਚ ਕਸਰਤ ਕਰਦੇ ਸਮੇਂ ਬੇਹੋਸ਼ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ।

ਕਰੋੜਾਂ ਦੀ ਜਾਇਦਾਦ ਦਾ ਮਾਲਕ
ਯੂ. ਪੀ. ਦੇ ਕਾਨਪੁਰ ਦਾ ਰਹਿਣ ਵਾਲਾ ਰਾਜੂ ਸ਼੍ਰੀਵਾਸਤਵ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਉਨ੍ਹਾਂ ਨੇ ਇੱਕ ਮੱਧ ਵਰਗੀ ਪਰਿਵਾਰ 'ਚ ਜਨਮ ਲੈ ਕੇ ਲੰਮੇ ਸੰਘਰਸ਼ ਤੋਂ ਬਾਅਦ ਆਪਣੀ ਵੱਖਰੀ ਪਛਾਣ ਬਣਾਈ। ਆਓ ਜਾਣਦੇ ਹਾਂ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਦੀ ਕਮਾਈ ਅਤੇ ਕੁੱਲ ਜਾਇਦਾਦ ਬਾਰੇ।

ਗਜੋਧਰ ਭਈਆ ਦੀ ਨੈੱਟਵਰਥ 
ਕਈ ਵੈੱਬਸਾਈਟਾਂ 'ਤੇ ਰਾਜੂ ਸ਼੍ਰੀਵਾਸਤਵ ਦੀ ਕੁੱਲ ਜਾਇਦਾਦ 15 ਤੋਂ 20 ਕਰੋੜ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਜਨਮ ਕਾਨਪੁਰ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਕਾਨਪੁਰ 'ਚ ਬਿਤਾਇਆ ਸੀ। ਮਸ਼ਹੂਰ ਹੋਣ ਤੋਂ ਬਾਅਦ ਉਹ ਮੁੰਬਈ ਸ਼ਿਫਟ ਹੋ ਗਏ। ਕਾਨਪੁਰ 'ਚ ਘਰ ਹੋਣ ਤੋਂ ਇਲਾਵਾ ਮੁੰਬਈ 'ਚ ਵੀ ਉਨ੍ਹਾਂ ਦੀ ਜਾਇਦਾਦ ਹੈ। ਰਾਜੂ ਸ਼੍ਰੀਵਾਸਤਵ ਦਾ ਘਰ ਵੀ ਦਿੱਲੀ ਦੇ ਪੌਸ਼ ਇਲਾਕੇ 'ਚ ਦੱਸਿਆ ਜਾਂਦਾ ਹੈ।

ਕਾਰ ਕਲੈਕਸ਼ਨ
ਰਾਜੂ ਸ਼੍ਰੀਵਾਸਤਵ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਸਨ। ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਇਨੋਵਾ, BMW 3, ਮਰਸੀਡੀਜ਼ ਅਤੇ ਔਡੀ Q7 ਸਮੇਤ ਕਈ ਮਹਿੰਗੇ ਵਾਹਨ ਸ਼ਾਮਲ ਹਨ। ਬਚਪਨ ਤੋਂ ਹੀ ਮਿਮਿਕਰੀ ਦੇ ਸ਼ੌਕੀਨ ਰਾਜੂ ਸ਼੍ਰੀਵਾਸਤਵ ਨੇ ਕਈ ਸਟੇਜ ਸ਼ੋਅ ਨਾਲ-ਨਾਲ ਫ਼ਿਲਮਾਂ 'ਚ ਵੀ ਕੰਮ ਕੀਤਾ।

ਰਾਜੂ ਸ਼੍ਰੀਵਾਸਤਵ ਦੀ ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ, ਗਜੋਧਰ ਭਈਆ ਇਕ ਸਟੇਜ ਸ਼ੋਅ ਲਈ 4 ਤੋਂ 5 ਲੱਖ ਰੁਪਏ ਲੈਂਦੇ ਸਨ। ਇਸ ਤੋਂ ਇਲਾਵਾ ਉਸ ਨੇ ਇਸ਼ਤਿਹਾਰਬਾਜ਼ੀ, ਹੋਸਟਿੰਗ ਅਤੇ ਫ਼ਿਲਮਾਂ ਤੋਂ ਵੀ ਕਾਫ਼ੀ ਕਮਾਈ ਕੀਤੀ। ਹਰ ਮਹੀਨੇ ਉਨ੍ਹਾਂ ਦੀ ਕਮਾਈ 7 ਤੋਂ 8 ਲੱਖ ਰੁਪਏ ਤੱਕ ਸੀ। ਉਹ ਆਪਣੀ ਸਿਹਤ ਦਾ ਬਹੁਤ ਖ਼ਿਆਲ ਰੱਖਦਾ ਸੀ। ਉਸ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਅਸਲੀ ਪਛਾਣ ਮਿਲੀ।

ਆਮ ਸ਼ਖਸ ਤੋਂ ਕਾਮੇਡੀ ਕਿੰਗ ਬਣਨ ਦੀ ਕਹਾਣੀ
ਤੁਸੀਂ ਰਾਜੂ ਸ਼੍ਰੀਵਾਸਤਵ ਦੇ ਯੂ. ਪੀ. ਦੇ ਆਮ ਸ਼ਖਸ ਤੋਂ ਕਾਮੇਡੀ ਕਿੰਗ ਬਣਨ ਦੀ ਕਹਾਣੀ ਤਾਂ ਸੁਣੀ ਹੋਵੇਗੀ ਪਰ ਰਾਜੂ ਸ਼੍ਰੀਵਾਸਤਵ ਲਈ ਫ਼ੇਮ ਅਤੇ ਨਾਮ ਕਮਾਉਣ ਸੌਖਾ ਨਹੀਂ ਸੀ। ਛੋਟੇ ਸ਼ਹਿਰ ਤੋਂ ਨਿਕਲ ਕੇ ਰਾਜੂ ਸ਼੍ਰੀਵਾਸਤਵ ਜਦੋਂ ਕਾਮੇਡੀਅਨ ਬਣਨ ਦਾ ਸੁਫ਼ਨਾ ਲੈ ਕੇ ਮੁੰਬਈ ਆਏ ਤਾਂ ਉਨ੍ਹਾਂ ਨੂੰ ਕਾਫ਼ੀ ਤੰਗਹਾਲੀ ਦਾ ਵੀ ਸਾਹਮਣਾ ਕਰਨਾ ਪਿਆ। ਘਰ ਤੋਂ ਭੇਜੇ ਪੈਸਿਆਂ ਨਾਲ ਉਨ੍ਹਾਂ ਦਾ ਖ਼ਰਚਾ ਪੂਰਾ ਨਹੀਂ ਹੁੰਦਾ ਸੀ। ਆਪਣੇ ਖ਼ਰਚੇ ਪੂਰਾ ਕਰਨ ਲਈ ਰਾਜੂ ਨੇ ਮੁੰਬਈ 'ਚ ਆਟੋ ਰਿਕਸ਼ਾ ਚਲਾਇਆ ਸੀ।

50 ਰੁਪਏ 'ਚ ਕੀਤੀ ਸੀ ਕਾਮੇਡੀ
ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਆਟੋ ਚਲਾਉਂਦੇ ਸਮੇਂ ਹੀ ਆਪਣਾ ਪਹਿਲਾ ਬ੍ਰੇਕ ਮਿਲਿਆ ਸੀ, ਜੋ ਆਟੋ 'ਚ ਬੈਠੀ ਸਵਾਰੀ ਕਾਰਨ ਮਿਲਿਆ ਸੀ। ਰਾਜੂ ਸ਼੍ਰੀਵਾਸਤਵ ਬਾਰੇ ਇਹ ਵੀ ਖ਼ਬਰਾਂ ਹਨ ਕਿ ਉਨ੍ਹਾਂ ਨੇ ਸ਼ੁਰੂਆਤ 'ਚ 50 ਰੁਪਏ 'ਚ ਕਾਮੇਡੀ ਕੀਤੀ ਹੈ ਪਰ ਅੱਜ ਰਾਜੂ ਸ਼੍ਰੀਵਾਸਤਵ ਕਾਮੇਡੀ ਦੀ ਦੁਨੀਆ 'ਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

ਫਿਟਨੈੱਸ ਦਾ ਰੱਖਦੇ ਸਨ ਪੂਰਾ ਧਿਆਨ
ਰਾਜੂ ਸ਼੍ਰੀਵਾਸਤਵ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੇ ਸਨ। ਰਾਜੂ ਨੇ ਜਿਮ ਅਤੇ ਵਰਕਆਊਟ ਨਹੀਂ ਛੱਡਿਆ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਸਨ ਅਤੇ ਉਨ੍ਹਾਂ ਦਾ ਉਦੇਸ਼ ਹਮੇਸ਼ਾ ਪ੍ਰਸ਼ੰਸਕਾਂ ਨੂੰ ਹਸਾਉਣਾ ਸੀ। ਉਨ੍ਹਾਂ ਦੇ ਇੰਸਟਾ ਅਕਾਊਂਟ 'ਤੇ ਤੁਹਾਨੂੰ ਕਈ ਮਜ਼ਾਕੀਆ ਵੀਡੀਓਜ਼ ਵੀ ਦੇਖਣ ਨੂੰ ਮਿਲਣਗੇ। ਰਾਜੂ ਸ਼੍ਰੀਵਾਸਤਵ ਹੁਣ ਇਨ੍ਹਾਂ ਕਾਮਿਕ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਦੀਆਂ ਯਾਦਾਂ 'ਚ ਰਹਿਣਗੇ। ਰਾਜੂ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
 

sunita

This news is Content Editor sunita