ਰਾਜੂ ਸ਼੍ਰੀਵਾਸਤਵ ਨੂੰ ਹੋਸ਼ ਆਉਂਣ ’ਤੇ ਦੋਸਤ ਸੁਨੀਲ ਪਾਲ ਨੇ ਵੀਡੀਓ ਸਾਂਝੀ ਕਰਕੇ ਕਹੀ ਇਹ ਗੱਲ

08/25/2022 2:27:05 PM

ਬਾਲੀਵੁੱਡ ਡੈਸਕ- ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਪਿਛਲੇ 15 ਦਿਨਾਂ ਤੋਂ ਏਮਜ਼ ’ਚ ਦਾਖ਼ਲ ਰਾਜੂ ਸ੍ਰੀਵਾਸਤਵ ਨੂੰ ਅੱਜ ਸਵੇਰੇ ਹੋਸ਼ ਆ ਗਈ ਹੈ। ਜਿਸ ਤੋਂ ਬਾਅਦ ਰਾਜੂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੇ ਖੁਸ਼ ਹਨ। ਰਾਜੂ ਲਈ ਪ੍ਰਸ਼ੰਸਕਾਂ ਦੀਆਂ ਦੁਆਵਾਂ ਕੰਮ ਆਈਆਂ ਹਨ। ਰਾਜੂ ਦੇ ਹੋਸ਼ ’ਚ ਆਉਣ 'ਤੇ ਉਸਦਾ ਦੋਸਤ ਸੁਨੀਲ ਪਾਲ ਬਹੁਤ ਖੁਸ਼ ਹੋ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

ਇਹ ਵੀਡੀਓ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦੇ ਹੋਏ ਸੁਨੀਲ ਪਾਲ ਨੇ ਲਿਖਿਆ ਕਿ ਰਾਜੂ ਸ਼੍ਰੀਵਾਸਤਵ ਜੀ ਹੋਸ਼ ’ਚ ਆ ਗਏ । ਇਸ ਦੇ ਨਾਲ ਉਹ ਵੀਡੀਓ ’ਚ  ਬੋਲ ਵੀ ਰਹੇ ਹਨ ਜਿਸ ’ਚ ਉਹ ਕਹਿ ਰਹੇ ਹਨ ਕਿ ਖੁਸ਼ਖਬਰੀ, ਖੁਸ਼ਖਬਰੀ ਦੋਸਤੋ, ਰਾਜੂ ਭਾਈ ਨੂੰ ਹੋਸ਼ ਆ ਗਿਆ ਹੈ।

 
 
 
 
View this post on Instagram
 
 
 
 
 
 
 
 
 
 
 

A post shared by Sunil Pal Comedian (@sunilpalcomedian)

 

ਇਹ ਵੀ ਪੜ੍ਹੋ : ਇਕ ਐਕਟਰ ਦੇ ਤੌਰ ’ਤੇ ਮੈਂ ਖੁਦ ਨੂੰ ਰੀਡਿਸਕਵਰ ਕੀਤਾ ਹੈ : ਪਰਿਣੀਤੀ ਚੋਪੜਾ

ਇਸ ਤੋਂ ਅੱਗੇ ਸੁਨੀਲ ਪਾਲ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਧੰਨਵਾਦ, ਮੈਂ ਕਹਿੰਦਾ ਸੀ ਚਮਤਕਾਰ ਹੋਵੇਗਾ। ਪ੍ਰਮਾਤਮਾ ਹਸਾਉਣ ਵਾਲਿਆਂ ਨੂੰ ਤੰਗ ਨਹੀਂ ਕਰਦਾ, ਉਨ੍ਹਾਂ ਦੇ ਪਰਿਵਾਰ ਨੂੰ ਨਿਰਾਸ਼ ਨਹੀਂ ਕਰ ਸਕਦਾ। ਸਾਰੇ ਪਰਿਵਾਰ ਨੂੰ, ਸਾਰੇ ਦੋਸਤਾਂ ਨੂੰ, ਸਾਰੇ ਸੰਸਾਰ ਨੂੰ, ਜਿਸ ਨੇ ਵੀ ਅਰਦਾਸ ਕੀਤੀ ਹੈ ਕਿ ਸਭ ਨੂੰ ਪਿਆਰ, ਧੰਨਵਾਦ, ਰਾਜੂ ਭਾਈ ਤੁਸੀਂ ਹਜ਼ਾਰਾਂ ਸਾਲ ਜਿਉਂਦੇ ਰਹੋ, ਦਿਲ ਤੋਂ ਤੁਹਾਡੇ ਲਈ ਦੂਆ, ਤੁਹਾਡਾ ਪ੍ਰਸ਼ੰਸਕ ਸੁਨੀਲ ਪਾਲ।’

 ਇਹ ਵੀ ਪੜ੍ਹੋ : ਅਰਹਾਨ ਨੂੰ ਏਅਰਪੋਰਟ ’ਤੇ ਛੱਡਣ ਲਈ ਪਹੁੰਚੇ ਅਰਬਾਜ਼-ਮਲਾਇਕਾ, ਦੋਵਾਂ ਨੇ ਪੁੱਤਰ ਨੂੰ ਜੱਫੀ ਪਾ ਕੇ ਕੀਤਾ ਸੀ-ਆਫ਼

ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਨੂੰ ਦਿੱਲੀ ਦੇ ਇਕ ਜਿਮ ’ਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਦਿੱਲੀ ਏਮਜ਼ ’ਚ ਦਾਖ਼ਲ ਹਨ। ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਹੀ ਕਾਮੇਡੀਅਨ ਬੇਹੋਸ਼ ਸਨ ਤੇ ਵੈਂਟੀਲੇਟਰ ’ਤੇ ਹਨ। 


 

Shivani Bassan

This news is Content Editor Shivani Bassan