ਇਕ ਦਿਨ ''ਚ 40 ਲੱਖ ਵਾਰ ਦੇਖਿਆ ਗਿਆ ਸੁਪਰਸਟਾਰ ਰਜਨੀਕਾਂਤ ਦੀ ਫਿਲਮ ''ਕਬਾਲੀ'' ਦਾ ਟੀਜ਼ਰ (VIDEO)

05/03/2016 8:20:44 AM

ਮੁੰਬਈ : ਬਾਲੀਵੁੱਡ ਅਦਾਕਾਰ ਦੇ ਨਾਲ-ਨਾਲ ਟਾਲੀਵੁੱਡ ਦੇ ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਫਿਲਮ ''ਕਬਾਲੀ'' ਦਾ ਟੀਜ਼ਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ, ਜਿਸ ਨੂੰ ਹੁਣ ਤੱਕ 40 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਤਮਿਲ ਗੈਂਗਸਟਰ ਦੇ ਜੀਵਨ ''ਤੇ ਆਧਾਰਿਤ ਇਹ ਫਿਲਮ ਦੱਖਣ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਬਣਨ ਵਾਲੀ ਹੈ।
ਜਾਣਕਾਰੀ ਅਨੁਸਾਰ ਦਰਸ਼ਕਾਂ ਨੂੰ 67 ਸੈਕੰਡ ਦੇ ਇਸ ਟੀਜ਼ਰ ''ਚ ਰਜਨੀਕਾਂਤ ਦੇ ਕਿਰਦਾਰ ''ਕਬਾਲੀ'' ਨਾਲ ਜਾਣ-ਪਛਾਣ ਕਰਾਈ ਗਈ ਹੈ। ਉਹ ਇਸ ਕਿਰਦਾਰ ''ਚ ਕਾਫੀ ਦਮਦਾਰ ਅਤੇ ਸ਼ਾਨਦਾਰ ਲਗ ਰਹੇ ਹਨ। ਇਸ ਟੀਜ਼ਰ ਦੇ ਅੰਤ ''ਚ 1970 ਦੇ ਦਹਾਕੇ ''ਚ ਰਜਨੀਕਾਂਤ ਨੂੰ ਹੋਟਲ ਤੋਂ ਬਾਹਰ ਜਾਂਦੇ ਹੋਏ ਸ਼ੂਟ ਕੀਤਾ ਗਿਆ ਹੈ, ਜਿਸ ''ਚ ਉਹ ਵੱਖਰੇ ਹੇਅਰ ਸਟਾਈਲ ਅਤੇ ਇਕ ਵੱਖਰੇ ਅੰਦਾਜ਼ ''ਚ ਨਜ਼ਰ ਆ ਰਹੇ ਹਨ। ਪਾ. ਰਣਜੀਥ ਵਲੋਂ ਨਿਰਦੇਸ਼ਤ ਇਸ ਫਿਲਮ ''ਚ ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਵੀ ਨਜ਼ਰ ਆਵੇਗੀ। ਇਸ ਫਿਲਮ ''ਚ ਰਤਨੀਕਾਂਤ ਡਾਨ ਦੀ ਭੂਮਿਕਾ ਨਿਭਾਅ ਰਹੇ ਹਨ।