ਰਾਜ ਕੁੰਦਰਾ ਕੇਸ: ਗਿ੍ਰਫ਼ਤਾਰੀ ਤੋਂ ਡਰੀ ਸ਼ਰਲਿਨ ਚੋਪੜਾ, ਪੁੱਛਗਿੱਛ ਤੋਂ ਪਹਿਲਾਂ ਹੀ ਖੜਕਾਇਆ ਕੋਰਟ ਦਾ ਦਰਵਾਜ਼ਾ

07/27/2021 10:51:51 AM

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਇਨੀਂ ਦਿਨੀਂ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਬੁਰੀ ਤਰ੍ਹਾਂ ਫਸ ਗਏ ਹਨ। ਆਏ ਦਿਨ ਮਾਮਲੇ ’ਚ ਨਵੇਂ ਖੁਲਾਸੇ ਹੋ ਰਹੇ ਹਨ। ਉੱਧਰ ਇਸ ਮਾਮਲੇ ’ਚ ਸ਼ਰਲਿਨ ਚੋਪੜਾ ਨੂੰ ਵੀ ਸੰਮਨ ਭੇਜਿਆ ਗਿਆ ਹੈ। ਮੰਗਲਵਾਰ ਭਾਵ 27 ਜੁਲਾਈ ਨੂੰ ਮੁੰਬਈ ਪੁਲਸ ਦੇ ਪ੍ਰਾਪਰਟੀ ਸੇਲ ਦੇ ਸਾਹਮਣੇ ਪੁੱਛਗਿੱਛ ਲਈ ਆਪਣੀ ਹਾਜ਼ਰੀ ਲਗਾਉਣੀ ਹੈ। 


ਹਾਲਾਂਕਿ ਪੁੱਛਗਿੱਛ ਤੋਂ ਪਹਿਲੇ ਹੀ ਸ਼ਰਲਿਨ ਚੋਪੜਾ ਨੇ ਬੰਬਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸ਼ਰਲਿਨ ਚੋਪੜਾ ਨੇ ਬੰਬਈ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰਨ ਦਾ ਕਦਮ ਇਹ ਦਰਸਾਉਂਦਾ ਹੈ ਕਿ ਸ਼ਾਇਦ ਅਦਾਕਾਰਾ ਨੂੰ ਆਪਣੀ ਗਿ੍ਰਫ਼ਤਾਰੀ ਦਾ ਡਰ ਹੈ।

ਕੁਝ ਦਿਨ ਪਹਿਲਾਂ ਹੀ ਰਾਜ ਕੁੰਦਰਾ ਮਾਮਲੇ ’ਚ ਸ਼ਰਲਿਨ ਚੋਪੜਾ ਨੇ ਇਕ ਕੰਪਨੀ ਦਾ ਖੁਲਾਸਾ ਕੀਤਾ ਸੀ ਜੋ ਮਾਡਲਾਂ ਲਈ ਐਪ ਬਣਾਉਂਦੀ ਹੈ, ਇਹ ਦਾਅਵਾ ਸ਼ਰਲਿਨ ਨੇ ਆਪਣੀ ਇਕ ਵੀਡੀਓ ਦੇ ਰਾਹੀਂ ਕੀਤਾ ਸੀ।

 

ਸ਼ਰਲਿਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮਾਰਚ 2021 ’ਚ ਮਹਾਰਾਸ਼ਟਰ ਸਾਈਬਰ ਸੇਲ ਦੇ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਵੀਡੀਓ ’ਚ ਸ਼ਰਲਿਨ ਨੇ ਕਿਹਾ, ‘‘ਪਿਛਲੇ ਕਈ ਦਿਨਾਂ ਤੋਂ ਕਈ ਪੱਤਰਕਾਰ ਇਸ ਮਾਮਲੇ ’ਚ ਮੇਰੀ ਰਾਏ ਲੈਣ ਲਈ ਸੰਪਰਕ ਕਰ ਰਹੇ ਹਨ। ਮੈਂ ਤੁਹਾਨੂੰ ਦੱਸ ਦਵਾਂਗੀ ਕਿ ਸਾਈਬਰ ਸੇਲ ਦੇ ਸਾਹਮਣੇ ਸਭ ਤੋਂ ਪਹਿਲਾਂ ਮੈਂ ਹੀ ਬਿਆਨ ਦਿੱਤਾ ਸੀ। ਫਿਲਹਾਲ ਇਹ ਮਾਮਲਾ ਚੱਲ ਰਿਹਾ ਹੈ ਕਿ ਇਸ ਲਈ ਮੈਂ ਇਸ ’ਤੇ ਜ਼ਿਆਦਾ ਕੁਝ ਨਹੀਂ ਬੋਲਾਂਗੀ।  

 

Aarti dhillon

This news is Content Editor Aarti dhillon