ਰਾਜ ਕੁੰਦਰਾ ਕੇਸ: ਵਟਸਐਪ ਚੈਟ 'ਚ ਹੋਇਆ ਖੁਲਾਸਾ, 'ਹਾਟਸ਼ਾਟ' ਨਹੀਂ ਸਗੋਂ 'ਹਾਟਹਿੱਟ' ਐਪ ਨਾਲ ਵੀ ਜੁੜੀ ਸੀ ਗਹਿਣਾ

07/25/2021 4:01:18 PM

ਮੁੰਬਈ: ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ’ਚ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਫਿਲਹਾਲ ਪੁਲਸ ਹਿਰਾਸਤ ’ਚ ਹੈ ਅਤੇ ਉਸ ਦਾ ਪੁਲਸ ਰਿਮਾਂਡ 27 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਪੁਲਸ ਸ਼ਿਲਪਾ ਦੇ ਘਰ ਪਹੁੰਚੀ ਸੀ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਸੀ ਨਾਲ ਹੀ ਉਨ੍ਹਾਂ ਦਾ ਬਿਆਨ ਵੀ ਦਰਜ ਕਰਵਾਇਆ ਸੀ। ਸ਼ਿਲਪਾ ਅਨੁਸਾਰ ਉਸ ਦੇ ਪਤੀ ਨਿਰਦੋਸ਼ ਹਨ ਕਿਉਂਕਿ ਉਹ ਅਸ਼ਲੀਲ ਫਿਲਮਾਂ ਨਹੀਂ ਬਣਾ ਰਹੇ ਹਨ ਉਹ ਇਰੋਟਿਕ ਫ਼ਿਲਮਾਂ ਬਣਾ ਰਹੇ ਸਨ।


ਇਸ ਮਾਮਲੇ ’ਚ ਹੁਣ ਨਵਾਂ ਖ਼ੁਲਾਸਾ ਹੋਇਆ ਹੈ। ਖ਼ਬਰਾਂ ਅਨੁਸਾਰ ਅਦਾਕਾਰਾ ਗਹਿਣਾ ਵਸ਼ਿਸ਼ਠ ਹਾਟਹਿੱਟ ਐਪ ਨਾਲ ਜੁੜੀ ਹੋਈ ਸੀ। ਵ੍ਹਟਸਐਪ ਚੈਟ ਸਾਹਮਣੇ ਆਉਣ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਹੈ। ਗਹਿਣਾ ਵਸ਼ਿਸ਼ਠ ਪਹਿਲਾਂ ਹੀ ਇਸ ਮਾਮਲੇ ’ਚ ਜੇਲ੍ਹ ਜਾ ਚੁੱਕੀ ਹੈ ਅਤੇ ਫਿਲਹਾਲ ਜ਼ਮਾਨਤ ’ਤੇ ਬਾਹਰ ਹੈ। 7 ਫਰਵਰੀ ਨੂੰ ਰਾਜ ਦੇ ਮੈਨੇਜਰ ਉਮੇਸ਼ ਕਾਮਤ ਅਤੇ ਯਸ਼ ਠਾਕੁਰ ਵਿਚਕਾਰ ਹੋਈ ਗੱਲਬਾਤ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ਼ ਹੁੰਦਾ ਹੈ ਕਿ ਗਹਿਣਾ ਹਾਟਹਿੱਟ ਐਪ ਨਾਲ ਜੁੜੀ ਸੀ। ਇਸ ’ਚ ਇਹ ਵੀ ਪਤਾ ਲੱਗਾ ਹੈ ਕਿ ਗਹਿਣਾ ਨੂੰ ਜ਼ਮਾਨਤ ਦਿਵਾਉਣ ਲਈ ਦੋਵਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ।


ਗੱਲਬਾਤ ਦੌਰਾਨ ਯਸ਼ ਨੇ ਇਸ ਗੱਲ 'ਤੇ ਵੀ ਚਿੰਤਾ ਜਤਾਈ ਸੀ ਕਿ ਜੇਕਰ ਗਹਿਣਾ ਵਸ਼ਿਸ਼ਠ ਲੰਮੇ ਸਮੇਂ ਤਕ ਪੁਲਸ ਦੀ ਕਸਟਡੀ 'ਚ ਰਹਿੰਦੀ ਹੈ ਤਾਂ ਉਹ ਉਨ੍ਹਾਂ ਦਾ ਨਾਂ ਲੈ ਸਕਦੀ ਸੀ। ਇਸ ਚੈਟ 'ਚ ਤਨਵੀਰ ਨਾਂ ਦੇ ਇਕ ਵਿਅਕਤੀ ਦਾ ਵੀ ਜ਼ਿਕਰ ਹੋਇਆ ਹੈ। ਨਾਲ ਹੀ ਯਸ਼ ਨੇ ਸ਼ਿਮਲਾ ਜਾ ਕੇ ਰਹਿਣ ਦੀ ਗੱਲ ਵੀ ਕਹੀ ਸੀ ਕਿਉਂਕਿ ਉਸ ਦੇ ਵੀ ਫੜੇ ਜਾਣ ਦਾ ਡਰ ਸੀ।


ਉਮੇਸ਼ ਕਾਮਤ ਅਤੇ ਯਸ਼ ਠਾਕੁਰ ਦੀ ਵ੍ਹਟਸਐਪ ਚੈਟ
ਯਸ਼ ਠਾਕੁਰ ਦਾ ਇਹ ਕਹਿਣਾ ਹੈ ਕਿ ਗਹਿਣਾ ਤੱਕ ਪੁਲਸ ਕਿਵੇਂ ਪਹੁੰਚੀ ਉਸ ਨੇ ਇਸ ਗੱਲ ਦੀ ਚਿੰਤਾ ਜਤਾਈ ਹੈ ਕਿ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਫੜਨ ਲਈ ਜੋ ਜਾਲ ਵਿਛਾਇਆ ਸੀ, ਉਸ 'ਚ ਫਸ ਕੇ ਗਹਿਣਾ ਗ੍ਰਿਫਤਾਰ ਹੋਈ। ਯਸ਼ 'ਤੇ ਮੇਰਾ ਡਾਊਟ ਹਾਲੇ ਵੀ ਉਹੀ ਹੈ। ਤੂੰ ਪਤਾ ਕਰ।' ਜਦੋਂ ਗਹਿਣਾ ਦੇ ਕੋਲੋਂ ਨਿਊਫਲਿਕਸ ਲਈ ਕੋਈ ਪ੍ਰਾਜੈਕਟ ਸੀ ਨਹੀਂ ਤਾਂ ਹਾਟਹਿੱਟ ਐਪ ਦੀ ਕਾਸਟਿੰਗ ਲਈ ਜੋ ਲੜਕੀਆਂ ਸਨ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਟ੍ਰੈਪ ਸੈੱਟ ਕੀਤਾ ਸੀ। ਉਨ੍ਹਾਂ ਨੂੰ ਗਹਿਣਾ ਕੋਈ ਰਪਲਾਈ ਕਰ ਰਹੀ ਸੀ, ਜਾਂ ਤਾਂ ਉਹ ਹਾਟਹਿੱਟ ਐਪ ਨਾਲ ਸਬੰਧਤ ਹੈ। ਜਾਂ ਕੁਝ ਹੋਰ ਇਸ਼ੂ ਹੈ।

Aarti dhillon

This news is Content Editor Aarti dhillon