ਤਾਂ ਇਸ ਵਜ੍ਹਾ ਕਰਕੇ ਪਿਤਾ ਰਾਜ ਬੱਬਰ ਨੂੰ ਨਫ਼ਰਤ ਕਰਦਾ ਸੀ ਪੁੱਤਰ ਪ੍ਰਤੀਕ, ਕਈ ਸਾਲ ਨਹੀਂ ਕੀਤੀ ਗੱਲ

06/23/2020 8:58:46 AM

ਜਲੰਧਰ (ਵੈੱਬ ਡੈਸਕ) — 80 ਦੇ ਦਹਾਕੇ 'ਚ ਅਦਾਕਾਰ ਰਾਜ ਬੱਬਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। 23 ਜੂਨ 1952 ਨੂੰ ਰਾਜ ਬੱਬਰ ਦਾ ਜਨਮ ਉੱਤਰ ਪ੍ਰਦੇਸ਼ ਦੇ ਟੂੰਡਲਾ 'ਚ ਹੋਇਆ ਸੀ। ਉਨ੍ਹਾਂ ਦਾ ਫ਼ਿਲਮੀ ਸਫ਼ਰ ਥਿਏਟਰ ਤੋਂ ਸ਼ੁਰੂ ਹੋਇਆ ਸੀ। ਫ਼ਿਲਮੀ ਦੁਨੀਆ ਦੇ ਨਾਲ-ਨਾਲ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੇ ਹਨ। ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ। ਤੁਹਾਨੂੰ ਪਤਾ ਹੈ ਕਿ ਰਾਜ ਬੱਬਰ ਨਾਲ ਉਨ੍ਹਾਂ ਦੇ ਪੁੱਤਰ ਪ੍ਰਤੀਕ ਬੱਬਰ ਦੀ ਨਹੀਂ ਬਣਦੀ। ਇੱਥੋਂ ਤੱਕ ਕਿ ਪ੍ਰਤੀਕ ਦੇ ਵਿਆਹ 'ਚ ਵੀ ਰਾਜ ਬੱਬਰ ਸ਼ਾਮਲ ਨਹੀਂ ਹੋਏ ਸਨ। ਪ੍ਰਤੀਕ ਨੇ ਆਪਣੇ ਨਾਂ ਦੇ ਪਿੱਛੇ ਲੱਗਣ ਵਾਲੇ ਸਰ ਨੇਮ ਨੂੰ ਵੀ ਹਟਾ ਦਿੱਤਾ ਸੀ ਪਰ ਬਾਅਦ 'ਚ ਦੋਹਾਂ ਦਾ ਰਿਸ਼ਤਾ ਬਿਹਤਰ ਹੋ ਗਿਆ।

ਦੱਸ ਦਈਏ ਕਿ ਰਾਜ ਬੱਬਰ ਦਾ ਪਹਿਲਾ ਵਿਆਹ ਨਾਦਿਰਾ ਨਾਲ ਹੋਇਆ ਸੀ। ਉਸ ਸਮੇਂ ਰਾਜ ਬੱਬਰ ਸੰਘਰਸ਼ ਕਰ ਰਹੇ ਸਨ। ਦੋਹਾਂ 'ਚ ਪਿਆਰ ਹੋਇਆ ਅਤੇ ਸਾਲ 1975 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਦੋਹਾਂ ਦਾ ਵਿਆਹ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਰਾਜ ਬੱਬਰ ਦੀ ਜ਼ਿੰਦਗੀ 'ਚ ਸਮਿਤਾ ਪਾਟਿਲ ਆ ਗਈ ਅਤੇ ਰਾਜ ਬੱਬਰ ਉਨ੍ਹਾਂ ਨੂੰ ਦਿਲ ਦੇ ਬੈਠੇ।

ਉਸ ਸਮੇਂ ਦੋਵੇਂ ਲਿਵ ਇਨ 'ਚ ਰਹਿਣ ਲੱਗੇ ਸਨ। ਨਾਦਿਰਾ ਨੂੰ ਛੱਡ ਰਾਜ ਬੱਬਰ ਨੇ ਸਮਿਤਾ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਦੇ ਘਰ ਪ੍ਰਤੀਕ ਬੱਬਰ ਨੇ ਜਨਮ ਲਿਆ। ਪ੍ਰਤੀਕ ਦੇ ਜਨਮ ਤੋਂ ਦੋ ਹਫ਼ਤੇ ਬਾਅਦ ਸਮਿਤਾ ਦੀ ਮੌਤ ਹੋ ਗਈ।

ਪ੍ਰਤੀਕ ਦਾ ਮੰਨਣਾ ਹੈ ਕਿ ਸਮਿਤਾ ਦੀ ਮੌਤ ਲਈ ਰਾਜ ਬੱਬਰ ਜ਼ਿੰਮੇਵਾਰ ਸਨ, ਇਸੇ ਲਈ ਪ੍ਰਤੀਕ ਨੇ ਰਾਜ ਨਾਲ ਕਈ ਸਾਲ ਗੱਲ ਨਹੀਂ ਕੀਤੀ ਪਰ ਸਮੇਂ ਦੇ ਨਾਲ ਇਹ ਦੂਰੀਆਂ ਘੱਟ ਹੁੰਦੀਆਂ ਗਈਆਂ ਹਨ ਅਤੇ ਦੋਵੇਂ ਪਿਓ-ਪੁੱਤ ਇੱਕ-ਦੂਜੇ ਦੇ ਨੇੜੇ ਆ ਗਏ।

sunita

This news is Content Editor sunita