‘ਰੱਬ ਦਾ ਰੇਡੀਓ 2’ ਨੂੰ ਮਿਲਿਆ 67ਵੇਂ ਨੈਸ਼ਨਲ ਐਵਾਰਡਸ ’ਚ ਬੈਸਟ ਪੰਜਾਬੀ ਫ਼ਿਲਮ ਦਾ ਖਿਤਾਬ

03/22/2021 5:50:47 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ 2’ ਦਰਸ਼ਕਾਂ ਵਲੋਂ ਖੂਬ ਮਕਬੂਲ ਕੀਤੀ ਗਈ ਸੀ। ਇਹ ਫ਼ਿਲਮ 29 ਮਾਰਚ 2019 ਨੂੰ ਰਿਲੀਜ਼ ਹੋਈ ਸੀ। ਫ਼ਿਲਮ ’ਚ ਤਰਸੇਮ ਜੱਸੜ, ਸਿਮੀ ਚਾਹਲ, ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ ਤੇ ਜਗਜੀਤ ਸੰਧੂ ਨੇ ਅਹਿਮ ਭੂਮਿਕਾ ਨਿਭਾਈ ਸੀ।

ਅੱਜ ਇਸ ਫ਼ਿਲਮ ਲਈ ਬੇਹੱਦ ਖ਼ਾਸ ਦਿਨ ਹੈ ਕਿਉਂਕਿ ਅੱਜ ‘ਰੱਬ ਦਾ ਰੇਡੀਓ 2’ ਨੂੰ 67ਵੇਂ ਨੈਸ਼ਨਲ ਐਵਾਰਡਸ ’ਚ ਬੈਸਟ ਪੰਜਾਬੀ ਫ਼ਿਲਮ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਨੈਸ਼ਨਲ ਐਵਾਰਡਸ ਦੀ ਕੁਝ ਘੰਟੇ ਪਹਿਲਾਂ ਹੀ ਇਕ ਲਿਸਟ ਸਾਹਮਣੇ ਆਈ ਹੈ।

‘ਰੱਬ ਦਾ ਰੇਡੀਓ 2’ ਸਾਲ 2017 ’ਚ ਆਈ ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਦਾ ਹੀ ਸੀਕੁਅਲ ਹੈ। ਇਨ੍ਹਾਂ ਦੋਵਾਂ ਫ਼ਿਲਮਾਂ ’ਚ ਤਰਸੇਮ ਜੱਸੜ ਤੇ ਸਿਮੀ ਚਾਹਲ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ ਸੀ।

ਫ਼ਿਲਮ ਨੂੰ ਸ਼ਰਨ ਆਰਟ ਨੇ ਡਾਇਰੈਕਟ ਕੀਤਾ ਸੀ। ਇਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਸੀ। ਫ਼ਿਲਮ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਗਰੁੱਪ ਦੀ ਪੇਸ਼ਕਸ਼ ਸੀ।

ਨੋਟ– ‘ਰੱਬ ਦਾ ਰੇਡੀਓ 2’ ਨੂੰ ਨੈਸ਼ਨਲ ਐਵਾਰਡ ਮਿਲਣ ’ਤੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh