ਕੈਨੇਡਾ ''ਚ ''ਪੰਜਾਬੀ ਵਿਰਸਾ 2016'' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ, ਇਹ ਰਹੀ ਅਗਾਮੀ ਸ਼ੋਅਜ਼ ਦੀ ਲਿਸਟ

08/30/2016 4:12:29 PM

ਕੈਲਗਰੀ— ''ਪੰਜਾਬੀ ਵਿਰਸਾ 2016'' ਦੀ ਸ਼ੁਰੂਆਤ ਕੈਨੇਡਾ ਤੋਂ ਹੋ ਚੁਕੀ ਹੈ। ''ਪੰਜਾਬੀ ਵਿਰਸਾ'' ਦੇ ਹੁਣ ਤਕ ਹੋਏ ਕੈਨੇਡਾ ''ਚ ਸਾਰੇ ਸ਼ੋਅਜ਼ ਹਿੱਟ ਸਾਬਿਤ ਹੋਏ ਹਨ। 27 ਅਗਸਤ ਨੂੰ ਐਬਟਸਫੋਰਡ (ਬੀ. ਸੀ.), 28 ਅਗਸਤ ਨੂੰ ਵਿਕਟੋਰੀਆ (ਬੀ. ਸੀ.) ਤੇ 29 ਅਗਸਤ ਨੂੰ ਕੈਮਲੂਪਸ (ਬੀ. ਸੀ.) ''ਚ ਹੋਏ ਸ਼ੋਅ ਨੇ ਜਿਥੇ ਸਰੋਤਿਆਂ ਨੂੰ ਨੱਚਣ ''ਤੇ ਮਜਬੂਰ ਕੀਤਾ, ਉਥੇ ਐਬਟਸਫੋਰਡ ਵਾਲਾ ਸ਼ੋਅ ਦੋ ਦਿਨ ਪਹਿਲਾਂ ਹੀ ਸੋਲਡ ਆਊਟ (ਹਾਊਸਫੁਲ) ਹੋ ਗਿਆ ਸੀ।
ਹੁਣ ''ਪੰਜਾਬੀ ਵਿਰਸਾ'' ਦਾ ਅਗਲਾ ਸ਼ੋਅ 4 ਸਤੰਬਰ ਨੂੰ ਟੀ. ਸੀ. ਯੂ. ਪਲੇਸ ਸਸਕੈਟੂਨ (ਐੱਸ. ਕੇ.) ਵਿਖੇ ਹੋਵੇਗਾ। ਇਸ ਤੋਂ ਬਾਅਦ 10 ਸਤੰਬਰ ਨੂੰ ਪੈਨਟੇਜਸ ਪਲੇਅ ਹਾਊਸ ਥਿਏਟਰ ਵਿਨੀਪੈੱਗ (ਐੱਮ. ਬੀ.), 17 ਸਤੰਬਰ ਨੂੰ ਬਰੈਂਪਟਨ (ਓ. ਐੱਨ.) ਤੇ 18 ਸਤੰਬਰ ਨੂੰ ਮਾਂਟਰੀਅਲ (ਕਿਊ. ਬੀ.) ਵਿਖੇ ''ਪੰਜਾਬੀ ਵਿਰਸਾ'' ਦੋ ਸ਼ੋਅ ਹੋਣਗੇ। ਸਰੋਤਿਆਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ''ਪੰਜਾਬੀ ਵਿਰਸਾ'' ਦੇ ਅਗਲੇ ਸ਼ੋਅ ਵੀ ਸੁਪਰਹਿੱਟ ਹੋਣ ਦੀ ਉਮੀਦ ਹੈ।