ਗੁਰੂ ਰੰਧਾਵਾ ਨੇ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਕੀਤਾ ਖ਼ੁਲਾਸਾ, 2020 ’ਚ ਘਟਾਇਆ 15 ਕਿਲੋ ਭਾਰ

01/22/2021 12:48:47 PM

ਚੰਡੀਗੜ੍ਹ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਗੀਤਾਂ ਨਾਲ ਦੇਸ਼ ’ਚ ਰਹਿੰਦੇ ਲੋਕਾਂ ਨੂੰ ਹੀ ਨਹੀਂ ਸਗੋਂ ਵਿਦੇਸ਼ੀ ਲੋਕਾਂ ਨੂੰ ਵੀ ਦੀਵਾਨਾ ਬਣਾਇਆ ਹੋਇਆ ਹੈ। ਉਨ੍ਹਾਂ ਦਾ ਹਰ ਗੀਤ ਰਿਲੀਜ਼ਿੰਗ ਹੁੰਦਿਆਂ ਹੀ ਟਰੈਂਡਿੰਗ ਤੇ ਸੋਸ਼ਲ ਮੀਡੀਆ ’ਤੇ ਛਾਅ ਜਾਂਦਾ ਹੈ। ਗੀਤਾਂ ਤੋਂ ਇਲਾਵਾ ਗੁਰੂ ਰੰਧਾਵਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ ’ਚ ਰਹਿੰਦੇ ਹਨ।

ਉਥੇ ਹੀ ਇਸ ਦੌਰਾਨ ਗੁਰੂ ਰੰਧਾਵਾ ਦਾ ਕਮਾਲ ਦਾ ਟ੍ਰਾਂਸਫਾਰਮੇਸ਼ਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਿਹਾ ਹੈ। ਜੀ ਹਾਂ, ਗੁਰੂ ਰੰਧਾਵਾ ਲਈ ਬੀਤਿਆ ਸਾਲ 2020 ਕਾਫ਼ੀ ਖ਼ਾਸ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਭਾਵ 2020 ’ਚ ਆਪਣਾ ਕਈ ਕਿਲੋ ਭਾਰ ਘੱਟ ਕੀਤਾ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਗੁਰੂ ਰੰਧਾਵਾ ਨੇ ਆਪਣੇ ਟ੍ਰਾਂਸਫਾਰਮੇਸ਼ਨ ਦੀ ਜਰਨੀ ਨੂੰ ਲੈ ਕੇ ਗੱਲ ਆਖੀ।

‘ਲਾਹੌਰ’ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ’ਚ ਆਪਣੇ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ‘ਸਾਲ 2020 ਮੇਰੇ ਲਈ ਟ੍ਰਾਂਸਫਾਰਮੇਸ਼ਨ ਦਾ ਸਾਲ ਰਿਹਾ ਹੈ। ਸਾਲ 2020 ’ਚ ਮੈਂ ਆਪਣਾ 15 ਕਿਲੋ ਭਾਰ ਘੱਟ ਕਰ ਲਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਆਪਣੀ ਇਸ ਮਿਹਨਤ ਨੂੰ ਸਾਲ 2021 ’ਚ ਵੀ ਕਾਇਮ ਰੱਖ ਸਕਾਂਗਾ। ਇਸ ਲਈ ਮੈਂ ਬਹੁਤ ਮਿਹਨਤ ਕੀਤੀ ਹੈ।’

ਇਸੇ ਦੌਰਾਨ ਗੁਰੂ ਰੰਧਾਵਾ ਨੇ ਅੱਗੇ ਕਿਹਾ ਕਿ ਸਾਲ 2020 ਸਾਰਿਆਂ ਲਈ ਕਾਫ਼ੀ ਮੁਸ਼ਕਿਲਾਂ ਭਰਿਆ ਰਿਹਾ ਹੈ। ਉਥੇ ਹੀ ਅਸੀਂ ਉਮੀਦ ਕਰਦੇ ਹਾਂ ਕਿ ਸਭ ਕੁਝ ਜਲਦ ਹੀ ਠੀਕ ਹੋ ਜਾਵੇ ਅਤੇ ਇਕ ਵਾਰ ਫਿਰ ਤੋਂ ਇਕ ਕਲਾਕਾਰ ਦੇ ਤੌਰ ’ਤੇ ਅਸੀਂ ਪਹਿਲਾਂ ਵਾਂਗ ਲਾਈਵ ਪਰਫਾਰਮੈਂਸ ਦੇ ਸਕੀਏ। ਇਹੀ ਨਹੀਂ ਮੈਂ ਜਲਦੀ ਹੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਅਤੇ ਸ਼ੋਅ ਕਰਨ ’ਤੇ ਧਿਆਨ ਦੇ ਰਿਹਾ ਹਾਂ।

ਦੱਸਣਯੋਗ ਹੈ ਕਿ ਹਾਲ ਹੀ ’ਚ ਗੁਰੂ ਰੰਧਾਵਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ’ਚ ਗੁਰੂ ਰੰਧਾਵਾ ਨੇ ਫੌਜੀ ਦੀ ਭੂਮਿਕਾ ਨਿਭਾਈ ਸੀ। ਇਸ ਗੀਤ ’ਚ ਗੁਰੂ ਰੰਧਾਵਾ ਨੇ ਆਪਣੇ ਫਰਜ ਅੱਗੇ ਆਪਣੇ ਪਿਆਰ ਦੀ ਕੁਰਬਾਨੀ ਦਿੱਤੀ, ਜਿਸ ਨੇ ਗੀਤ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ।

sunita

This news is Content Editor sunita