ਮਰਹੂਮ ਮੂਸੇਵਾਲਾ ਤੇ ਡਿਵਾਈਨ ਦੀ ਕੋਲੈਬੋਰੇਸ਼ਨ ਨੇ ਯੂਟਿਊਬ 'ਤੇ ਮਚਾਇਆ ਤਹਿਲਕਾ

07/08/2023 12:08:01 PM

ਐਂਟਰਟੇਨਮੈਂਟ ਡੈਸਕ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਚੋਰਨੀ' ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ । ਕੁਝ ਹੀ ਘੰਟਿਆਂ 'ਚ ਗੀਤ ਦੇ ਵਿਊਜ਼ ਮਿਲੀਅਨ 'ਚ ਪਹੁੰਚ ਗਏ। ਖ਼ਬਰ ਲਿਖੇ ਜਾਣ ਤੱਕ ਇਸ ਗੀਤ ਦੇ ਯੂਟਿਊਬ 'ਤੇ 5.4 ਮਿਲੀਅਨ ਵਿਊਜ਼ ਹੋ ਚੁੱਕੇ ਸਨ। ਇਸ ਗੀਤ 'ਚ ਮੂਸੇਵਾਲਾ ਨੇ ਰੈਪਰ ਡਿਵਾਈਨ ਨਾਲ ਕੋਲੈਬੋਰੇਸ਼ਨ ਕੀਤੀ ਸੀ। ਡਿਵਾਈਨ ਨੇ ਇਸ ਗੀਤ ਦੀ ਆਡੀਓ ਨੂੰ ਆਪਣੇ ਯੂਟਿਊਬ ਪੇਜ 'ਤੇ ਸ਼ੇਅਰ ਕੀਤਾ ਹੈ। 

ਦੱਸ ਦਈਏ ਕਿ ਮਸ਼ਹੂਰ ਰੈਪਰ ਡਿਵਾਈਨ ਦੀ ਐਲਬਮ ‘ਗੁਨੇਹਗਾਰ’ ’ਚ ਉਸ ਦਾ ਸਿੱਧੂ ਮੂਸੇਵਾਲਾ ਨਾਲ ਇਕ ਗੀਤ ਪੈਂਡਿੰਗ 'ਚ ਸੀ। ਇਸ ਗੀਤ ਨੂੰ ਡਿਵਾਈਨ ਨੇ ਸਿੱਧੂ ਦੇ ਮਾਪਿਆਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾ ਹੀ ਡਿਵਾਈਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਗੀਤ ਦਾ ਪੋਸਟਰ ਸਾਂਝਾ ਕਰਦਿਆਂ ਡਿਵਾਈਨ ਨੇ ਲਿਖਿਆ, ‘‘ਦਿਲ ਤੋਂ... ਇਹ ਮੇਰੇ ਲਈ ਬਹੁਤ ਖ਼ਾਸ ਗੀਤ ਹੈ। ਇਹ ਦਿਲੋਂ ਹੈ... ਇਸ ਹਫ਼ਤੇ ‘ਚੋਰਨੀ’।’’

ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ, ਜਿਨ੍ਹਾਂ 'ਚੋਂ ਕੁਝ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਕੁਝ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ।


ਨੋਟ– ਤੁਸੀਂ ਇਸ ਗੀਤ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita