ਕੀ ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋ ਗਏ ਨੇ ਸ਼ਿਫਟ? ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

11/10/2023 4:11:45 PM

ਐਂਟਰਟੇਨਮੈਂਟ ਡੈਸਕ - ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਉਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਕਰਨ ਔਜਲਾ ਆਪਣੀ ਸਨੈਪਚੈਟ 'ਤੇ ਲਾਈਵ ਹੋਏ ਸਨ। ਇਸ ਦੌਰਾਨ ਕਰਨ ਔਜਲਾ ਨੇ ਆਖਿਆ ਕਿ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ ਹਨ। ਜੀ ਹਾਂ, ਇਸ ਵੀਡੀਓ ਕਰਨ ਆਖ ਰਿਹਾ ਹੈ ਕਿ ਜਲਦ ਹੀ ਉਹ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਵੇਗਾ। ਇਹ ਉਸ ਦਾ ਵੱਡਾ ਤੇ ਅਹਿਮ ਫੈਸਲਾ ਹੈ। 

ਕੀ ਕਰਨ ਔਜਲਾ ਪੱਕੇ ਤੌਰ 'ਤੇ ਦੁਬਈ ਹੋ ਰਹੇ ਨੇ ਸਿਫ਼ਟ?
ਹਾਲਾਂਕਿ ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿ ਕਰਨ ਔਜਲਾ ਪੱਕੇ ਤੌਰ 'ਤੇ ਦੁਬਈ ਸਿਫ਼ਟ ਹੋ ਰਹੇ ਹਨ ਜਾਂ ਕਿਸੇ ਗੀਤ ਦੀ ਸ਼ੂਟਿੰਗ ਲਈ ਕੁਝ ਸਮੇਂ ਲਈ ਦੁਬਈ ਗਏ ਹਨ। ਇਹ ਵੀ ਹੋ ਸਕਦਾ ਹੈ ਕਰਨ ਔਜਲਾ ਛੁੱਟੀਆਂ ਮਾਣਨ ਲਈ ਗਏ ਹੋਣ ਪਰ ਵੀਡੀਓ ਵਾਇਰਲ ਹੋਣ ਮਗਰੋਂ ਕਰਨ ਔਜਲਾ ਦੇ ਪ੍ਰਸ਼ੰਸਕਾਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਪੱਕੇ ਤੌਰ ਤੇ ਕੈਨੇਡਾ ਛੱਡ ਰਹੇ ਹਨ। ਇਸ ਦੌਰਾਨ ਕਰਨ ਔਜਲਾ ਦੁਬਈ ਦੇ ਕਿਸੇ ਬੀਚ ਤੋਂ ਲਾਈਵ ਹੋਏ ਅਤੇ ਆਖ ਰਹੇ ਹਨ ਕਿ ਉਹ ਦੁਬਈ ਸ਼ਿਫਟ ਹੋ ਜਾਣਗੇ। ਜੀ ਹਾਂ, ਇਸ ਵੀਡੀਓ ਵਿੱਚ ਕਰਨ ਆਖ ਰਿਹਾ ਹੈ ਕਿ ਜਲਦ ਹੀ ਉਹ ਕੈਨੇਡਾ ਛੱਡ ਦੇਵੇਗਾ ਅਤੇ ਦੁਬਈ ਸ਼ਿਫਟ ਹੋ ਜਾਣਗੇ। ਇਹ ਉਸ ਦਾ ਵੱਡਾ ਤੇ ਅਹਿਮ ਫੈਸਲਾ ਹੈ।


ਇਸੇ ਸਾਲ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ 'ਚ
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦਾ ਸੀ। ਕਰਨ ਔਜਲਾ ਨੇ ਹਾਲ ਹੀ 'ਚ ਵਿਆਹ ਕਰਵਾਇਆ ਸੀ। ਉਸ ਨੇ ਆਪਣੇ ਲੰਬੇ ਸਮੇਂ ਦੀ ਪ੍ਰੇਮਿਕਾ ਪਲਕ ਨਾਲ ਮਾਰਚ 2023 'ਚ ਵਿਆਹ ਕਰਵਾਇਆ ਸੀ। ਕਰਨ ਔਜਲਾ ਆਪਣੇ ਪਰਿਵਾਰ ਸਣੇ ਕੈਨੇਡਾ ਹੀ ਰਹਿ ਰਹੇ ਹਨ ਪਰ ਸਕਿਉਰਟੀ ਕਾਰਨਾਂ ਕਰਕੇ ਉਨ੍ਹਾਂ ਨੇ ਹੁਣ ਦੁਬਈ 'ਚ ਘਰ ਸ਼ਿਫਟ ਕਰ ਲਿਆ ਹੈ। 

ਕੈਨੇਡਾ 'ਚ ਹੋਇਆ ਸੀ ਜਾਨਲੇਵਾ ਹਮਲਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋਇਆ ਸੀ। ਇਸ ਦੌਰਾਨ ਕਰਨ ਔਜਲਾ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਦੱਸਿਆ ਗਿਆ ਸੀ ਕਿ ਉਸ ਸਮੇਂ ਕਰਨ ਔਜਲਾ ਘਰ 'ਚ ਮੌਜ਼ੂਦ ਨਹੀਂ ਸਨ। 

ਮਾਪਿਆਂ ਦੀ ਮੌਤ ਮੇਰੇ ਲਈ ਬਹੁਤ ਵੱਡਾ ਝਟਕਾ ਸੀ
ਦੱਸਣਯੋਗ ਹੈ ਕਿ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸਨ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ। 

ਇਹ ਵੀ ਖ਼ਬਰ ਪੜ੍ਹੋ - ਜਦੋਂ ਕਰਨ ਔਜਲਾ ਨੇ ਬਲਕੌਰ ਸਿੰਘ ਨੂੰ ਕਿਹਾ ਸੀ- ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ

ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਸੁਰਖੀਆਂ 'ਚ ਰਿਹਾ ਹੈ। ਉਸ ਦੀ ਐਲਬਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

sunita

This news is Content Editor sunita