ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਜਸਬੀਰ ਜੱਸੀ

11/01/2022 2:29:45 PM

ਅੰਮ੍ਰਿਤਸਰ (ਗੁਰਿੰਦਰ ਸਾਗਰ): ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਆਉਂਦੇ ਹੀ ਹਰ ਇਕ ਵਿਅਕਤੀ ਆਪਣੇ ਆਪ ਨੂੰ ਮੰਤਰ ਮੁਕਤ ਸਮਝਦਾ ਹੈ। ਉੱਥੇ ਹੀ ਅੱਜ ਗਾਇਕ ਜਸਬੀਰ ਜੱਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਏ। ਗਾਇਕ ਨੇ ਉੱਥੇ ਪਹੁੰਚਦਿਆਂ ਹੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਜਸਬੀਰ ਜੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਜ਼ਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਬਚਾਉਣ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਹਿਬ ਸ੍ਰੀ ਗ੍ਰੰਥ  ਸਾਹਿਬ ਜੀ ਨੇ ਆਪਣੇ ਤੇ ਝੱਲੀਆਂ ਹਨ।

ਜਸਬੀਰ ਜੱਸੀ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੂਲ ਮੰਤਰ ਦਾ ਜਾਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਜਾਣਕਾਰੀ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡੇਰੇਵਾਦ ਤੇ ਬੋਲਦੇ ਹੋਏ ਕਿਹਾ ਕਿ ਡੇਰਿਆਂ ’ਚ ਮੁਖੀ ਆਪਣੇ ਆਪ ਨੂੰ ਗੁਰੂ ਦੱਸਦੇ ਹਨ। ਭਾਰਤ ਅਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਦੱਸਦੇ ਹਨ ਜਦਕਿ ਸਾਡੇ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਿਨ੍ਹਾਂ ਨੇ ਕਦੀ ਵੀ ਆਪਣੇ ਆਪ ਨੂੰ ਵੱਡਾ ਨਹੀਂ ਕਿਹਾ ਪਰ ਅੱਜਕੱਲ੍ਹ ਦੇ ਮਨੁੱਖ ਗੁਰੂ ਤੋਂ ਆਪਣੇ ਆਪ ਨੂੰ ਹੀ ਵੱਡਾ ਦੱਸੀ ਜਾਂਦੇ ਹਨ।


ਇਹ ਵੀ ਪੜ੍ਹੋ-3 ਸਾਲ ਬਾਅਦ ਭਾਰਤ ਪਰਤੀ ਪ੍ਰਿਅੰਕਾ ਚੋਪੜਾ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਹੋਈਆਂ ਵਾਇਰਲ

ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੇ ਗਾਇਕੀ ਦੇ ਖੇਤਰ ’ਚ ਬੋਲਦੇ ਹੋਏ ਕਿਹਾ ਕਿ ਜੋ ਪੁਰਾਣੇ ਸਮੇਂ ’ਚ ਗਾਇਕ ਗੀਤ ਕਰਿਆ ਕਰਦੇ ਸਨ, ਅੱਜਕੱਲ੍ਹ ਮਿਊਜ਼ਿਕ ਕੰਪਨੀਆਂ ਉਨ੍ਹਾਂ ਤੇ ਪੈਸਾ ਨਹੀਂ ਲਗਾ ਰਹੀਆਂ ਇਸ ਦਾ ਕਾਰਨ ਹੈ ਕਿ ਪੁਰਾਣੀ ਗਾਇਕੀ ਖ਼ਤਮ ਹੁੰਦੀ ਜਾ ਰਹੀ ਹੈ। ਜਿੱਥੇ ਅੱਜਕੱਲ੍ਹ ਮਿਊਜ਼ਿਕ ਕੰਪਨੀਆਂ ਸਿਰਫ਼ ਗੀਤਾਂ ’ਚ ਵਾਇਲੇਸ਼ਨ ਪੈਦਾ ਕਰਕੇ ਹਥਿਆਰ ਪ੍ਰਮੋਟ ਕਰਕੇ ਉਨ੍ਹਾਂ ਨੂੰ ਲੌਂਚ ਕਰ ਰਹੀਆਂ ਹਨ ਜਿਸ ਦਾ ਕੀ ਨੁਕਸਾਨ ਪੂਰੀ  ਪੰਜਾਬੀਅਤ ਨੂੰ ਹੋ ਰਿਹਾ ਹੈ। 

ਗਾਇਕ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਉਹ ਕੋਈ ਮਾੜੀ ਗੱਲ ਨਹੀਂ  ਹੈ। ਹਰ ਇਕ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਛਕ ਕੇ ਗੁਰੂ ਦਾ ਸਿੰਘ ਬਣੇ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ’ਚ ਕਿਤੇ ਵੀ ਕੋਈ ਵੀ ਵਿਅਕਤੀ ਆਪਣੀਆਂ ਧੀਆਂ-ਭੈਣਾਂ ਨੂੰ ਸਿੱਖਾਂ ’ਚ ਸੁਰੱਖਿਅਤ ਮਹਿਸੂਸ ਕਰਦੇ ਹਨ, ਜੋ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ- ਸਧਾਰਨ ਲੁੱਕ ’ਚ ਨੁਸਰਤ ਜਹਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਬਿਨਾਂ ਮੇਕਅੱਪ ਇਸ ਤਰ੍ਹਾਂ ਨਜ਼ਰ ਆਈ TMC ਸੰਸਦ ਮੈਂਬਰ

ਉਨ੍ਹਾਂ ਕਿਹਾ ਕਿ ਪੰਜਾਬ ’ਚ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਖ਼ਤਮ ਨਹੀਂ ਕਰ ਸਕਦੇ। ਸਾਨੂੰ ਸਭ ਨੂੰ ਭਗਵੰਤ ਮਾਨ ਜਿਹੀ ਸੋਚ ਅਪਨਾਉਣ ਦੀ ਜ਼ਰੂਰਤ ਹੈ।  

Shivani Bassan

This news is Content Editor Shivani Bassan