ਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ ਲੱਖਾਂ ਲੋਕ ਦੀਵਾਨੇ

01/27/2023 12:08:04 PM

ਚੰਡੀਗੜ੍ਹ (ਬਿਊਰੋ) – ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਸ਼ਹਿਨਾਜ਼ ਗਿੱਲ ਦਾ ਜਨਮ 27 ਜਨਵਰੀ, 1993 ਨੂੰ ਚੰਡੀਗੜ੍ਹ ਵਿਖੇ ਹੋਇਆ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

'ਬਿੱਗ ਬੌਸ 13' 'ਚ ਆਪਣੀ ਕਿਊਟ ਪਰਫਾਰਮੈਂਸ ਨਾਲ ਲੱਖਾਂ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ।

'ਪੰਜਾਬ ਦੀ ਕੈਟਰੀਨਾ ਕੈਫ' ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਆਪਣੇ ਕਰੀਅਰ 'ਚ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਹੁਣ ਉਹ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ। 

ਬਿੱਗ ਬੌਸ ਦੀ ਸਭ ਤੋਂ ਵੱਡੀ ਐਂਟਰਟੇਨਰ
ਸ਼ਹਿਨਾਜ਼ ‘ਬਿੱਗ ਬੌਸ 13’ ਦੀ ਸਭ ਤੋਂ ਵੱਡੀ ਐਂਟਰਟੇਨਰ ਮੰਨੀ ਜਾਂਦੀ ਹੈ। ਉਸ ਦੀਆਂ ਕਿਊਟ ਅਦਾਵਾਂ, ਉਸ ਦੀ ਮਸਤੀ, ਉਸ ਦਾ ਡਾਂਸ, ਉਸ ਦੀ ਅਦਾ, ਉਸ ਦਾ ਹਾਸਾ, ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਖ਼ਾਸਤੌਰ 'ਤੇ ਉਸ ਦੀ ਤੇ ਸਿਧਾਰਥ ਦੀ ਜੋੜੀ ‘ਬਿੱਗ ਬੌਸ 13’ ਦੀ ਸਭ ਤੋਂ ਚਰਚਿਤ ਤੇ ਫੇਵਰਿਟ ਜੋੜੀ ਰਹੀ। ਸਾਲ 2019 'ਚ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਣਾ ਨਾਲ ਆਪਣੀ ਕੰਟਰੋਵਰਸੀ ਕਾਰਨ ਸੁਰਖੀਆਂ 'ਚ ਰਹੀ ਸੀ।

ਦੋਵਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਕੰਟਰੋਵਰਸੀ ਨੇ ਕਾਫ਼ੀ ਸੁਰਖੀਆ ਬਟੋਰੀਆਂ।

ਦੋਵੇਂ ਇੱਕ-ਦੂਜੇ ਨੂੰ ਕਰਦੇ ਸਨ ਪਿਆਰ
'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਅਤੇ ਗਾਇਕ ਅਬੂ ਮਲਿਕ ਨੇ ਵੀ ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਵਿਆਹ ਕਰਨਾ ਚਾਹੁੰਦੀ ਸੀ।''

ਅਬੂ ਮਲਿਕ ਨੇ ਕਿਹਾ ਕਿ ''ਇੱਕ ਵਾਰ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸਿਧਾਰਥ ਨੂੰ ਦੱਸ ਦੇਵੇ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ।

ਇੰਨਾ ਹੀ ਨਹੀਂ, ਇੱਕ ਵਾਰ ਸਿਧਾਰਥ ਨੇ ਆਬੂ ਨੂੰ ਇਹ ਵੀ ਕਿਹਾ ਸੀ ਕਿ ਉਹ ਸ਼ਹਿਨਾਜ਼ ਨੂੰ ਬਹੁਤ ਪਿਆਰ ਕਰਦਾ ਹੈ।''

ਆਖ਼ਰੀ ਵਾਰ 'ਡਾਂਸ ਦੀਵਾਨੇ 3' ਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਆਏ ਸਨ ਨਜ਼ਰ 
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਸਿਧਾਰਥ ਸ਼ੁਕਲਾ ਨੇ 2 ਸਤੰਬਰ ਨੂੰ 40 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਦੋਵੇਂ ਆਖਰੀ ਵਾਰ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' ਅਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਦੇਖੇ ਗਏ ਸਨ।

ਇੱਥੇ ਦੋਵਾਂ ਨੇ ਹਰ ਵਾਰ ਦੀ ਤਰ੍ਹਾਂ ਲੋਕਾਂ ਦਾ ਦਿਲ ਜਿੱਤਿਆ ਸੀ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

sunita

This news is Content Editor sunita