ਬੀ ਪਰਾਕ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਗ਼ਲਤ ਐਟੀਟਿਊਡ 200 ਵਾਲੀ ਚੀਜ਼ ਦੀ ਵੈਲਿਊ ਕਰ ਦਿੰਦੈ ਜ਼ੀਰੋ

09/13/2022 5:33:03 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਜਗਤ ਆਪਣੇ ਦਮ 'ਤੇ ਵੱਡੇ ਪੱਧਰ 'ਤੇ ਪ੍ਰਸਿੱਧੀ ਖੱਟਣ ਵਾਲੇ ਸੰਗੀਤਕਾਰ ਬੀ ਪਰਾਕ ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਲੰਬੇ ਸਮੇਂ ਤੋਂ ਲਾਈਮਲਾਈਟ ਵਿਚ ਲਗਾਤਾਰ ਬਣੇ ਹੋਏ ਹਨ। ਹਾਲ ਹੀ ਉਨ੍ਹਾਂ ਨੇ ਫ਼ਿਲਮ ਫ਼ੇਅਰ ਐਵਾਰਡ ਜਿੱਤਿਆ ਹੈ। ਇਸ ਦੇ ਨਾਲ ਹੀ ਉਹ 'ਮੋਹ' ਫ਼ਿਲਮ ਗੀਤਾਂ ਲਈ ਖੂਬ ਵਾਹ ਵਾਹੀ ਖੱਟ ਰਹੇ ਹਨ। ਹੁਣ ਬੀ ਪਰਾਕ ਇੱਕ ਵਾਰ ਫ਼ਿਰ ਤੋਂ ਸੁਰਖੀਆਂ ਵਿਚ ਆ ਗਏ ਹਨ। ਇਸ ਦਾ ਕਾਰਨ ਹੈ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ। ਦਰਅਸਲ, ਹਾਲ ਹੀ ਵਿਚ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਫੈਨਜ਼ ਦੇ ਮਨਾਂ ਵਿਚ ਲੱਖਾਂ ਸਵਾਲ ਖੜ੍ਹੇ ਹੋ ਰਹੇ ਹਨ। 

ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿਚ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, "ਤੁਹਾਡਾ ਐਟੀਟਿਊਡ ਯਾਨਿ ਰਵੱਈਆ ਸਹੀ ਹੋਵੇ ਤਾਂ 200 ਦੀ ਚੀਜ਼ ਵੀ 2000 ਵਿਚ ਵਿਕ ਜਾਂਦੀ ਹੈ ਪਰ ਜੇਕਰ ਐਟੀਟਿਊਡ ਗ਼ਲਤ ਹੋਵੇ ਤਾਂ 200 ਦੀ ਚੀਜ਼ ਦੀ ਵੈਲਿਊ ਜ਼ੀਰੋ ਰਹਿ ਜਾਂਦੀ ਹੈ।" ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬੀ ਪਰਾਕ ਇਸ ਪੋਸਟ ਰਾਹੀਂ ਕਿਸੇ ਦੇ ਉੱਪਰ ਤੰਜ ਕੱਸ ਰਹੇ ਹਨ। ਬੀ ਪਰਾਕ ਨੇ ਇਹ ਕੈਪਸ਼ਨ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ। ਕੀ ਉਹ ਗੱਲਾਂ ਗੱਲਾਂ ਵਿਚ ਕਿਸੇ ਨੂੰ ਨਸੀਹਤ ਦੇ ਰਹੇ ਹਨ ਜਾਂ ਫ਼ਿਰ ਉਂਝ ਹੀ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਫ਼ਿਲਹਾਲ ਇਹ ਤਾਂ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਅਸਲ ਵਿਚ ਗੱਲ ਕੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by B PRAAK(HIS HIGHNESS) (@bpraak)


ਬੀ ਪਰਾਕ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਮੋਹ' 16 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਬੀ ਪਰਾਕ ਨੇ ਫ਼ਿਲਮ ਦੇ ਗੀਤਾਂ ਨੂੰ ਆਪਣੀ ਅਵਾਜ਼ ਅਤੇ ਸੰਗੀਤ ਦਿੱਤਾ ਹੈ। ਇਸ ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ।  

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita