ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਇੰਝ ਕੀਤੀ ਸੀ ਫ਼ਿਲਮੀ ਪਾਰੀ ਦੀ ਸ਼ੁਰੂਆਤ, ਜਾਣੋ ਦਿਲਚਸਪ ਕਿੱਸਾ

08/16/2023 10:24:39 AM

ਜਲੰਧਰ (ਬਿਊਰੋ) : 'ਬੈਸਟ ਆਫ ਲੱਕ', 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਤੇ 'ਮੁਕਲਾਵਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ 'ਚ ਹੋਇਆ ਸੀ। ਸੋਨਮ ਬਾਜਵਾ ਨੇ ਸਾਲ 2013 'ਚ ਫ਼ਿਲਮ 'ਬੈਸਟ ਆਫ ਲੱਕ' ਨਾਲ ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ।

ਸੋਨਮ ਬਾਜਵਾ ਦਾ ਜਨਮ 16 ਅਗਸਤ 1992 ਨੂੰ ਨੈਨੀਤਾਲ 'ਚ ਹੋਇਆ ਸੀ। ਦੱਸ ਦਈਏ ਕਿ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਸੋਨਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਲਿਆ ਹਿੱਸਾ
ਸੋਨਮ ਬਾਜਵਾ ਨੇ ਸਾਲ 2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਭਾਗ ਲਿਆ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟੈੱਸ ਦੇ ਤੌਰ 'ਤੇ ਵੀ ਕੰਮ ਕੀਤਾ।  ਸੋਨਮ ਐਕਟਿੰਗ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ, ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ।

ਫ਼ਿਲਮ 'ਪੰਜਾਬ 1984' 'ਚ 'ਜੀਤੀ' ਬਣ ਖੱਟੀ ਖੂਬ ਪ੍ਰਸਿੱਧੀ
ਸਾਲ 2014 'ਚ ਸੋਨਮ ਬਾਜਵਾ ਨੇ ਹਿੱਟ ਫ਼ਿਲਮ 'ਪੰਜਾਬ 1984' 'ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। 

ਹਿੱਟ ਫ਼ਿਲਮਾਂ 
'ਪੰਜਾਬ 1984' ਤੋਂ ਇਲਾਵਾ 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। 

'ਗੁੱਡੀਆਂ ਪਟੋਲੇ' ਤੇ 'ਮੁਕਲਾਵਾ' ਨਾਲ ਜਿੱਤਿਆ ਲੋਕਾਂ ਦਾ ਦਿਲ
ਸੋਨਮ ਬਾਜਵਾ ਦੀ ਫ਼ਿਲਮ 'ਗੁੱਡੀਆਂ ਪਟੋਲੇ' 'ਮੁਕਲਾਵਾ' ਰਿਲੀਜ਼ ਹੋਈ ਸੀ। ਇਨ੍ਹਾਂ ਫ਼ਿਲਮਾਂ 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ। ਦੱਸ ਦਈਏ ਕਿ 'ਗੁੱਡੀਆਂ ਪਟੋਲੇ' ਫ਼ਿਲਮ 'ਚ ਸੋਨਮ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ, ਜਦੋਂ ਕਿ 'ਮੁਕਲਾਵਾ' ਫ਼ਿਲਮ 'ਚ ਉਹ ਐਮੀ ਵਿਰਕ ਨਾਲ ਦਿਸੇ ਸਨ। 

ਤਸਵੀਰਾਂ ਨੂੰ ਲੈ ਕੇ ਅਕਸਰ ਰਹਿੰਦੀ ਹੈ ਚਰਚਾ 'ਚ 
ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਹੌਟ ਤੇ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੀਆਂ ਹਨ, ਜਿਨ੍ਹਾਂ 'ਤੇ ਫੈਨਜ਼ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

sunita

This news is Content Editor sunita