ਅਦਾਕਾਰਾ ਗਿੰਨੀ ਕਪੂਰ ਦੇ ਹੱਥਾਂ ''ਤੇ ਜਲਦ ਲੱਗੇਗੀ ਸ਼ਗਨਾਂ ਦੀ ''ਮਹਿੰਦੀ'', ਵੇਖੋ ਕੁੜਮਾਈ ਦੀਆਂ ਤਸਵੀਰਾਂ

10/19/2020 10:24:31 AM

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਗਿੰਨੀ ਕਪੂਰ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ, ਹਾਲ ਹੀ ਵਿਚ ਗਿੰਨੀ ਕਪੂਰ ਦਾ ਰੋਕਾ (ਮੰਗਣੀ) ਹੋਇਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ।

ਗਿੰਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮੰਗੇਤਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਮਾਂ ਦੁਰਗਾ ਸਾਡੀ ਜ਼ਿੰਦਗੀ ਨੂੰ ਅਣਗਿਣਤ ਖੁਸ਼ੀਆਂ ਨਾਲ ਰੋਸ਼ਨ ਕਰੇ ਕਿਉਂਕਿ ਅਸੀਂ ਇਕ ਨਵੀਂ ਯਾਤਰਾ ਵੱਲ ਵਧ ਰਹੇ ਹਾਂ ...ਰੋਕਾ ਸੈਰੇਮਨੀ #rokaceremony #togetherforever।'ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟਸ ਕਰਕੇ ਜੁੜੀ ਨੂੰ ਮੁਬਾਰਕਾਂ ਦੇ ਰਹੇ ਹਨ। 


ਜੇ ਗੱਲ ਕਰੀਏ ਗਿੰਨੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਪ੍ਰੀਤ ਹਰਪਾਲ, ਕਰਨ ਔਜਲਾ, ਆਰ ਨੇਤ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ, ਪ੍ਰਭ ਗਿੱਲ ਸਣੇ ਲਗਪਗ ਹਰ ਪੰਜਾਬੀ ਗਾਇਕ ਨਾਲ ਉਹ ਕੰਮ ਕਰ ਚੁੱਕੇ ਹਨ ।

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਟੀ. ਵੀ. ਸੀਰੀਅਲ ਨਾਲ ਕੀਤੀ ਸੀ ।

sunita

This news is Content Editor sunita