ਅਦਾਕਾਰਾ ਸਿੰਮੀ ਚਾਹਲ ਨੂੰ ਮਿਲਿਆ ਨਵਾਂ ਦੋਸਤ, ਵੀਡੀਓ ''ਚ ਦਿਖਾਈ ਪਿਆਰੀ ਝਲਕ

11/20/2022 5:33:22 PM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੀਆਂ ਖੂਬਸੂਰਤ ਤੇ ਟੌਪ ਅਭਿਨੇਤਰੀਆਂ 'ਚੋਂ ਇੱਕ ਸਿੰਮੀ ਚਾਹਲ ਹੈ। ਉਹ ਇੰਨੀਂ ਦਿਨੀਂ ਕੈਨੇਡਾ 'ਚ ਹੈ। ਇਸ ਦੌਰਾਨ ਉਹ ਖੂਬ ਇੰਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ। ਸਿੰਮੀ ਚਾਹਲ ਆਪਣੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਹੈ। ਕੈਨੇਡਾ 'ਚ ਸਿੰਮੀ ਚਾਹਲ ਨੂੰ ਇੱਕ ਨਵਾਂ ਦੋਸਤ ਵੀ ਮਿਲ ਗਿਆ ਹੈ, ਜਿਸਦੀ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਸਿੰਮੀ ਚਾਹਲ ਵੀਡੀਓ 'ਚ ਕਾਲੇ ਰੰਗ ਦੀ ਗਲਿਹਰੀ ਯਾਨਿ ਕਾਟੋ ਨਾਲ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਸਿੰਮੀ ਚਾਹਲ ਨੂੰ ਜਨਾਵਰਾਂ ਨਾਲ ਕਾਫ਼ੀ ਪਿਆਰ ਹੈ। ਅਦਾਕਾਰਾ ਦਾ ਪਿਆਰ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ। ਵੀਡੀਓ 'ਚ ਕਾਟੋ ਸਿੰਮੀ ਚਾਹਲ ਦੇ ਹੱਥਾਂ ਤੋਂ ਖਾਣ ਦੀ ਚੀਜ਼ ਲੈਂਦੀ ਹੋਈ ਨਜ਼ਰ ਆ ਰਹੀ ਹੈ ਪਰ ਜਿਵੇਂ ਹੀ ਉਹ ਕਾਟੋ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉੇਹ ਦੂਰ ਭੱਜ ਜਾਂਦੀ ਹੈ। ਸਿੰਮੀ ਚਾਹਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਸਿੰਮੀ ਚਾਹਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਚੱਲ ਮੇਰਾ ਪੁੱਤ 3', 'ਬੰਬੂਕਾਟ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਸਮੇਤ ਹੋਰ ਕਈ ਫ਼ਿਲਮਾਂ 'ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਉਹ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਪ੍ਰਤੀਕ ਬੱਬਰ ਦੇ ਨਾਲ ਇੱਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆਈ ਸੀ।
 

sunita

This news is Content Editor sunita