ਗਾਇਕ ਸ਼੍ਰੀ ਬਰਾੜ ਦਾ ਵੱਡਾ ਖ਼ੁਲਾਸਾ, ਕਿਹਾ 'ਤਾਲਾਬੰਦੀ ਦੌਰਾਨ ਇਸੇ ਕਰਕੇ ਕਰਨਾ ਚਾਹੁੰਦਾ ਸੀ ਮੈਂ ਖ਼ੁਦਕੁਸ਼ੀ'

12/13/2021 9:02:06 AM

ਚੰਡੀਗੜ੍ਹ (ਬਿਊਰੋ) : ਹਰ ਕੋਈ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗਾਇਕਾਂ ਅਤੇ ਹੋਰ ਮੁੱਖ ਧਾਰਾ ਦੇ ਕਲਾਕਾਰਾਂ ਨੂੰ ਜੋ ਪ੍ਰਸਿੱਧੀ ਅਤੇ ਫੇਮ ਮਿਲਦਾ ਹੈ, ਉਹ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਜਾਂ ਲੇਖਕਾਂ ਨੂੰ ਮਿਲਣ ਵਾਲੀ ਪਛਾਣ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਗਾਇਕਾਂ, ਸੰਗੀਤ ਨਿਰਦੇਸ਼ਕਾਂ ਅਤੇ ਲੇਖਕਾਂ ਦੀ ਆਮਦਨ ਸੰਗੀਤ ਅਤੇ ਉਤਪਾਦਨ ਕੰਪਨੀਆਂ ਨਾਲੋਂ ਬਹੁਤ ਘੱਟ ਹੁੰਦੀ ਹੈ। ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹਨ, ਜਿਨ੍ਹਾਂ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ 'ਕਿਸਾਨ ਅੰਦੋਲਨ' ਲਈ 'ਕਿਸਾਨ ਐਂਥਮ' (Kisaan Anthem) ਅਤੇ 'ਕਿਸਾਨ ਐਂਥਮ 2' (Kisaan Anthem 2) ਸ਼ਾਨਦਾਰ ਟਰੈਕ ਦਿੱਤੇ, ਜਿਨ੍ਹਾਂ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਸ਼੍ਰੀ ਬਰਾੜ ਨੇ ਆਪਣੇ ਨਾਲ ਜੁੜੀ ਇੱਕ ਘਟਨਾ ਦਾ ਖੁਲਾਸਾ ਕੀਤਾ, ਜੋ ਕਿ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by SHREE BRAR (MALWE DA RAJA) (@officialshreebrar)

ਹਾਲ ਹੀ ਦੇ ਇੱਕ ਲਾਈਵ ਸੈਸ਼ਨ 'ਚ ਸ਼੍ਰੀ ਬਰਾੜ ਨੇ ਖੁਲਾਸਾ ਕੀਤਾ ਕਿ ਕੋਵਿਡ ਦੌਰਾਨ ਹੋਈ ਤਾਲਾਬੰਦੀ ਦੌਰਾਨ ਉਹ ਖੁਦਕੁਸ਼ੀ ਕਰਨ ਦੀ ਕਗਾਰ 'ਤੇ ਸੀ ਅਤੇ ਇਸਦਾ ਕਾਰਨ ਇਹ ਹੈ ਕਿ ਉਹ ਲੇਖਕ ਹੋਣ ਦੇ ਬਾਵਜੂਦ ਵੀ ਇੰਡਸਟਰੀ 'ਚ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ ਸੀ। ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ 'ਚ ਇੱਕ ਲੇਖਕ ਅਤੇ ਇੱਕ ਸੰਗੀਤਕਾਰ ਦੀ ਸਥਿਤੀ ਬਾਰੇ ਆਪਣਾ ਦਿਲ ਖੋਲ੍ਹਿਆ।

ਇਹ ਖ਼ਬਰ ਵੀ ਪੜ੍ਹੋ : ਨੋਰਾ ਫਤੇਹੀ ਨੂੰ ਡੇਟ ਕਰ ਰਹੇ ਹਨ ਪੰਜਾਬੀ ਗਾਇਕ ਗੁਰੂ ਰੰਧਾਵਾ! ਸਾਹਮਣੇ ਆਈਆਂ ਤਸਵੀਰਾਂ

ਸ਼੍ਰੀ ਬਰਾੜ ਨੇ ਕਿਹਾ, ''ਪੰਜਾਬੀ ਇੰਡਸਟਰੀ ਹਰ ਸਾਲ 700 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਪਰ ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਨੂੰ ਇਸ ਰਕਮ ਦਾ ਸਿਰਫ਼ ਇੱਕ ਤਿਹਾਈ ਹਿੱਸਾ ਮਿਲਦਾ ਹੈ, ਬਾਕੀ ਰਕਮ ਬਾਅਦ 'ਚ ਸੰਗੀਤ ਕੰਪਨੀਆਂ ਨੂੰ ਜਾਂਦੀ ਹੈ। ਇੱਕ ਗਾਇਕ ਅਤੇ ਲੇਖਕ ਹੋਣ ਦੇ ਨਾਅਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇੱਕ ਗੀਤ ਨੂੰ ਹਿੱਟ ਕਰਨ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਜਦੋਂ ਸਾਨੂੰ ਕੰਪਨੀਆਂ ਦੇ ਬਰਾਬਰ ਆਮਦਨ ਨਹੀਂ ਮਿਲਦੀ ਤਾਂ ਇਸ ਦਾ ਬਚਣਾ ਮੁਸ਼ਕਿਲ ਹੁੰਦਾ ਹੈ।"

ਇਹ ਖ਼ਬਰ ਵੀ ਪੜ੍ਹੋ :  ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ

ਸ਼੍ਰੀ ਬਰਾੜ ਨੇ ਅੱਗੇ ਕਿਹਾ ਕਿ, ''ਪੱਖਪਾਤ ਅਤੇ ਪੈਸੇ ਦੀ ਘਾਟ ਕਾਰਨ ਉਹ ਲਗਪਗ ਖੁਦਕੁਸ਼ੀ ਕਰਨ ਦੇ ਕੰਢੇ ਸੀ ਪਰ ਅਚਾਨਕ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਅਤੇ ਉਸ ਨੇ ਇਹ ਕਦਮ ਨਹੀਂ ਚੁੱਕਿਆ, ਸਗੋਂ ਹੱਕਾਂ ਲਈ ਲੜਨ ਅਤੇ ਇੰਨੀ ਆਸਾਨੀ ਨਾਲ ਹਾਰ ਨਾਹ ਮੰਨਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਸਾਥੀ ਸੰਗੀਤਕ ਦੋਸਤਾਂ ਨਾਲ ਗੱਲ ਕੀਤੀ।'' ਅੰਤ 'ਚ ਸ਼੍ਰੀ ਬਰਾੜ ਨੇ ਕਿਹਾ, ''ਮੈਂ ਖੁਦਕੁਸ਼ੀ ਕਰਨ ਤੋਂ ਪਿੱਛੇ ਹਟ ਗਿਆ ਅਤੇ ਇਸੇ ਲਈ ਤੁਹਾਨੂੰ 'ਵੈਲ', 'ਭਾਬੀ', '8 ਰਫਲਾਂ' ਅਤੇ ਹੋਰ ਬਹੁਤ ਵਧੀਆ ਗੀਤ ਸੁਣਨ ਨੂੰ ਮਿਲੇ ਅਤੇ ਅਸੀਂ ਯਕੀਨਨ ਕਲਾਕਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਕਦਮ ਤੋਂ ਪਿੱਛੇ ਹਟਣ ਲਈ ਮੇਰੀ ਮਦਦ ਕੀਤੀ।

ਨੋਟ - ਸ਼੍ਰੀ ਬਰਾੜ ਦੇ ਇਸ ਕਦਮ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita