ਪੁਖਰਾਜ ਭੱਲਾ ਦੀ ਹੋਈ ਕੁੜਮਾਈ, ਇਸ ਦਿਨ ਬੱਝਣਗੇ ਵਿਆਹ ਦੇ ਬੰਧਨ ’ਚ

11/17/2021 12:21:41 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ’ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੰਡਸਟਰੀ ’ਚ ਇਕ ਤੋਂ ਬਾਅਦ ਇਕ ਸਿਤਾਰਿਆਂ ਦੇ ਵਿਆਹ ਹੋ ਰਹੇ ਹਨ। ਹਾਲ ਹੀ ’ਚ ਪਰਮੀਸ਼ ਵਰਮਾ ਦਾ ਵਿਆਹ ਹੋਇਆ ਹੈ।

ਹੁਣ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਪੁਖਰਾਜ ਭੱਲਾ ਪਟਿਆਲਾ ਦੀ ਰਹਿਣ ਵਾਲੀ ਦੀਸ਼ੂ ਸਿੱਧੂ ਨਾਲ 19 ਨਵੰਬਰ ਨੂੰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ।

ਪੁਖਰਾਜ ਭੱਲਾ ਦੀ ਲਾਈਫ ਪਾਟਨਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ, ਜਦਕਿ ਉਹ ਮੂਲ ਰੂਪ ’ਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ। ਦੀਸ਼ੂ ਕਿਸ ਪ੍ਰੋਫੈਸ਼ਨ ਨਾਲ ਜੁੜੀ ਹੋਈ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਇਸ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

16 ਨਵੰਬਰ ਨੂੰ ਇਸ ਜੋੜੀ ਨੇ ਮੰਗਣੀ ਕਰਵਾਈ ਹੈ। ਇਸ ਪ੍ਰੋਗਰਾਮ ’ਚ ਪੁਖਰਾਜ ਭੱਲਾ ਤੇ ਦੀਸ਼ੂ ਸਿੱਧੂ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਮੌਜੂਦਗੀ ’ਚ ਇਕ-ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ। ਇਹ ਜੋੜੀ ਕਾਫੀ ਜਚ ਰਹੀ ਸੀ, ਸਭ ਦੀਆਂ ਨਜ਼ਰ ਇਸ ਜੋੜੀ ’ਤੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh