ਲੰਡਨ ’ਚ ਸ਼ੂਟਿੰਗ ਕਰ ਰਹੀ ਪਿ੍ਰਯੰਕਾ ਚੋਪੜਾ, ਫੇਸ ਸ਼ੀਲਡ ਲਗਾ ਕੇ ਸ਼ੇਅਰ ਕੀਤੀ ਤਸਵੀਰ

12/22/2020 10:13:11 AM

ਮੁੰਬਈ: ਅਦਾਕਾਰਾ ਪਿ੍ਰਯੰਕਾ ਚੋਪੜਾ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਪਿ੍ਰਯੰਕਾ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜੋ ਕਾਫ਼ੀ ਵਾਇਰਲ ਹੋ ਰਹੀ ਹੈ। 


ਤਸਵੀਰ ’ਚ ਅਦਾਕਾਰਾ ਕੋਰੋਨਾ ਵਾਇਰਸ ਤੋਂ ਬਚਣ ਲਈ ਫੇਸ ਸ਼ੀਲਡ ਪਾਏ ਹੋਏ ਨਜ਼ਰ ਆ ਰਹੀ ਹੈ। ਦਰਅਸਲ ਪਿ੍ਰਯੰਕਾ ਇਨੀਂ ਦਿਨੀਂ ਲੰਡਨ ’ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸ਼ੂਟਿੰਗ ਦੇ ਕਾਰਨ ਅਦਾਕਾਰਾ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੀ ਸਾਵਧਾਨੀ ਵਰਤ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ 2020 ’ਚ ਕਿੰਝ ਦਿਸਦੀ ਹੈ। ਰੋਜ਼ ਟੈਸਟਿੰਗ, ਚਿਹਰੇ ’ਤੇ ਕਵਚ ਅਤੇ ਹੱਥ ’ਚ ਮਾਸਕ। ਇਹ ਚਿਹਰੇ ਦਾ ਕਵਚ ਵਾਲ ਅਤੇ ਮੇਕਅੱਪ ਤੋਂ ਬਾਅਦ ਲਿਆ ਗਿਆ ਸੀ।

ਸੁਰੱਖਿਅਤ ਰਹਿਣਾ ਕੰਮ ਪਾਉਣ ਦਾ ਇਕ ਹਿੱਸਾ ਹੈ, ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਦੀ ਸੁਰੱਖਿਆ ਕਰੋ। ਪਾਜ਼ੇਟਿਵ ਰਹੋ ਅਤੇ ਟੈਸਟ ਨੈਗਟਿਵ। ਫੈਨਜ਼ ਇਸ ਤਸਵੀਰ ਨੂੰ ਖ਼ੂਬ ਵਾਇਰਲ ਕਰ ਰਹੇ ਹਨ।  ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਪਿ੍ਰਯੰਕਾ ਬਹੁਤ ਜਲਦ ਫ਼ਿਲਮ ‘ਦਿ ਵ੍ਹਾਈਟ ਟਾਈਗਰ’ ’ਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਵ ਨਾਲ ਸਕ੍ਰੀਨ ਸ਼ੇਅਰ ਕਰੇਗੀ। 

Aarti dhillon

This news is Content Editor Aarti dhillon