ਪ੍ਰੇਮ ਚੋਪੜਾ ਆਪਣੀ ਮੌਤ ਦੀ ਅਫ਼ਵਾਹ ’ਤੇ ਭੜਕੇ, ਕਿਹਾ- ‘ਮੈਂ ਜਿਊਂਦਾ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ’

07/28/2022 11:42:18 AM

ਬਾਲੀਵੁੱਡ ਡੈਸਕ-  ਅਦਾਕਾਰ ਪ੍ਰੇਮ ਚੋਪੜਾ  ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਨੇ ਫ਼ਿਲਮਾਂ ’ਚ ਆਪਣੇ ਕਿਰਦਾਰ ਨਾਲ ਖ਼ਾਸ ਜਗ੍ਹਾ ਬਣਾਈ ਹੈ। ਇਸ ਦੌਰਾਨ ਇਹ ਅਫ਼ਵਾਹ ਸੀ ਕਿ ਪ੍ਰੇਮ ਚੋਪੜਾ ਨਹੀਂ ਰਹੇ।

ਪਿਛਲੇ ਬੁੱਧਵਾਰ ਤੋਂ ਉਨ੍ਹਾਂ ਨੂੰ ਲਗਾਤਾਰ ਕਾਲ ਅਤੇ ਮੈਸੇਜ ਆ ਰਹੇ ਹਨ। ਲੋਕ ਉਨ੍ਹਾਂ ਨੂੰ ਫ਼ੋਨ ਕਰਕੇ ਪੁੱਛ ਰਹੇ ਹਨ ਕਿ ਕੀ ਉਹ ਜ਼ਿੰਦਾ ਹੈ। ਇਸ ਦੇ ਨਾਲ ਹੀ ਜਦੋਂ ਪ੍ਰੇਮ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹ ਖ਼ੁਦ ਵੀ ਕਾਫ਼ੀ ਹੈਰਾਨ ਹੋਏ ਅਤੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ।

ਇਹ ਵੀ ਪੜ੍ਹੋ: ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਸਰਪ੍ਰਾਈਜ਼, ਬਣਵਾਇਆ ਉਸ ਦੇ ਨਾਂ ਦਾ ਟੈਟੂ (ਵੀਡੀਓ)

ਪ੍ਰੇਮ ਚੋਪੜਾ ਦੇ ਦਿਹਾਂਤ ਦੀ ਅਫ਼ਵਾਹ ’ਤੇ ਅਦਾਕਾਰ ਨੇ ਕਿਹਾ ਕਿ ‘ਇਹ ਬਹੁਤ ਦੁਖਦਾਈ ਹੈ। ਜੇ ਕੋਈ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਕਿਸੇ ਹੋਰ ਨੂੰ ਦੁਖੀ ਕਰ ਰਿਹਾ ਹੋਵੇ ਤਾਂ ਇਹ ਮੈਂ ਹਾਂ ਅਤੇ ਮੈਂ ਜਿਊਂਦਾ ਹਾਂ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੈਂ ਠੀਕ ਹਾਂ।’ 

ਇਹ ਵੀ ਪੜ੍ਹੋ: ਸੰਜੇ ਮਿਸ਼ਰਾ ਦੇ ਹੱਥ ਦਾ ਹੋਇਆ ਫ਼ਰੈਕਚਰ, ਤਸਵੀਰ ਸਾਂਝੀ ਕਰ ਕਿਹਾ- ਜਦੋਂ ਆਪਣੇ ਦਰਦ ਨੂੰ...’

ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਮੈਨੂੰ ਇਕ ਦਿਨ ’ਚ ਕਿੰਨੀਆਂ ਕਾਲਾਂ ਆਈਆਂ। ਰਾਕੇਸ਼ ਰੋਸ਼ਨ ਨੇ ਵੀ ਮੈਨੂੰ ਫ਼ੋਨ ਕੀਤਾ। ਆਮੋਦ ਮਹਿਰਾ ਨੂੰ ਵੀ ਫ਼ੋਨ ਕੀਤਾ। ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਅਜਿਹਾ ਕਿਸਨੇ ਕੀਤਾ ਹੈ। ਮੈਨੂੰ ਯਾਦ ਹੈ ਕਿ ਇਹ 4 ਮਹੀਨੇ ਪਹਿਲਾਂ ਜਤਿੰਦਰ ਨਾਲ ਵੀ ਹੋਇਆ ਸੀ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।’

Shivani Bassan

This news is Content Editor Shivani Bassan