ਪ੍ਰਭਾਸ ਸਟਾਰਰ ‘ਸਾਲਾਰ : ਪਾਰਟ 1-ਸੀਜ਼ਫਾਇਰ’ ਇੰਟਰਨੈਸ਼ਨਲ ਲੈਵਲ ’ਤੇ ਮਚਾਏਗੀ ਧੁੰਮ

08/03/2023 3:52:43 PM

ਮੁੰਬਈ (ਬਿਊਰੋ) : ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ : ਪਾਰਟ 1-ਸੀਜ਼ਫਾਇਰ’ ਦੇ ਦਿਲਚਸਪ ਤੇ ਰੋਮਾਂਚਕ ਟੀਜ਼ਰ ਨੂੰ ਲਾਂਚ ਹੋਏ ਕੁਝ ਸਮਾਂ ਹੋ ਗਿਆ ਹੈ। ਜਿਵੇਂ ਕਿ ਦਰਸ਼ਕਾਂ ਨੂੰ ਇਸ ਟੀਜ਼ਰ ਰਾਹੀਂ ਸਾਲਾਰ ਦੀ ਦੁਨੀਆ ਦੀ ਝਲਕ ਮਿਲੀ, ਇਸ ਨੇ ਅਸਲ ’ਚ ਅੰਤਰਰਾਸ਼ਟਰੀ ਖੇਤਰ ’ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਫ਼ਿਲਮ ਦਾ ਟੀਜ਼ਰ, ਜੋ ਕਿ 6 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ, ’ਚ ਕੁਝ ਝਲਕੀਆਂ ਦਿਖਾਈਆਂ ਗਈਆਂ, ਜੋ ਅੰਤਰਰਾਸ਼ਟਰੀ ਪੱਧਰ ’ਤੇ ਇਸਦੀ ਕਹਾਣੀ ਨੂੰ ਸਭ ਤੋਂ ਵਧੀਆ ਬਿਆਨ ਕਰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

‘ਸਾਲਾਰ : ਪਾਰਟ 1-ਸੀਜ਼ਫਾਇਰ’ ਦੇ ਟੀਜ਼ਰ ’ਚ ਦੱਸਿਆ ਗਿਆ ਹੈ ਕਿ ਸਾਲਾਰ ਅੰਤਰਰਾਸ਼ਟਰੀ ਮਾਫੀਆ ਤੇ ਅਪਰਾਧ ਨਾਲ ਨਜਿੱਠੇਗਾ ਜੋ ਅਸਲ ’ਚ ਇਸ ਦੇ ਕੈਨਵਸ ਨੂੰ ਵਧਾਉਂਦਾ ਹੈ। ਟੀਜ਼ਰ ’ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਟੀਨੂੰ ਆਨੰਦ ਨੇ ਸਾਲਾਰ ਨੂੰ ਸੰਬੋਧਨ ਕੀਤਾ ਤਾਂ ਉਸ ਨੇ ਅੰਗਰੇਜ਼ੀ ਬੋਲ ਕੇ ਸਾਰਿਆਂ ਨੂੰ ਸਮਝਾਇਆ ਕਿ ਆਲੇ-ਦੁਆਲੇ ਖੜ੍ਹੇ ਗੁੰਡੇ ਭਾਰਤੀ ਨਹੀਂ ਸਨ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਇਹ ਪ੍ਰਸ਼ਾਂਤ ਨੀਲ ਦੇ ਸਭ ਤੋਂ ਅਭਿਲਾਸ਼ੀ ਪ੍ਰਾਜੈਕਟਸ ’ਚੋਂ ਇਕ ਹੈ। ਹੋਮਬਲੇ ਫਿਲਮਜ਼ ਦੀ ‘ਸਾਲਾਰ : ਪਾਰਟ 1-ਸੀਜ਼ਫਾਇਰ’ ’ਚ ਪ੍ਰਭਾਸ ਨਾਲ ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ ਤੇ ਜਗਪਤੀ ਬਾਬੂ ਨਜ਼ਰ ਆਉਣਗੇ। ਇਹ ਫਿਲਮ 28 ਸਤੰਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

sunita

This news is Content Editor sunita