ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ''ਤੇ, ਇੰਟਰਨੈਸ਼ਨਲ ਗਾਇਕ ਨਾਲ ਮਿਲਾਏ ਸੁਰ (ਵੀਡੀਓ)

06/23/2021 5:33:40 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਵਾਲੇ ਗੋਲਡੀ ਤੇ ਸੱਤਾ ਨੇ ਪੰਜਾਬੀ ਮਿਊਜ਼ਿਕ ਨੂੰ ਵੱਖਰੇ ਹੀ ਮੁਕਾਮ 'ਤੇ ਪਹੁੰਚਾ ਦਿੱਤਾ ਹੈ। ਜੀ ਹਾਂ ਦੇਸੀ ਕਰਿਊ ਵਾਲਿਆਂ ਨੇ ਇੰਟਰਨੈਸ਼ਲਨ ਗੀਤ 'ਚ ਕਲੈਬੋਰੇਸ਼ਨ ਕੀਤੀ ਹੈ। ਇੰਟਰਨੈਸ਼ਨਲ ਗਾਇਕ ਜੁਬੇਲ ਦੇ ਨਵੇਂ ਗੀਤ 'ਵੀਕੈਂਡ ਵਾਇਬ' 'ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਗੀਤ 'ਚ ਦੇਸੀ ਕਰਿਊ ਵਾਲਿਆਂ ਜੁਬੇਲ ਦੇ ਅੰਗਰੇਜ਼ੀ ਸੁਰਾਂ ਨਾਲ ਪੰਜਾਬੀ ਸੁਰ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਗੀਤ ਦੇਸੀ ਕਰਿਊ ਵਾਲੀ ਟੈਗ ਲਾਈਨ ਦੇਸੀ ਕਰਿਊ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਜੁਬੇਲ ਤੇ ਦੇਸੀ ਕਰਿਊ ਵਾਲਿਆਂ ਨੇ ਮਿਲ ਕੇ ਗਾਇਆ ਹੈ। ਆਦਿਤਿਆ ਸੀਲ ਅਤੇ ਸ਼ਰੂਤੀ ਸਿਨਹਾ ਗੀਤ ਦੇ ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਜ਼ੀਕੀ ਮੀਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਦੇਸੀ ਕਰਿਊ ਵਾਲਿਆਂ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਨ੍ਹਾਂ ਨੇ ਮੋਹਾਲੀ 'ਚ ਆਪਣਾ ਨਵਾਂ ਸਟੂਡੀਓ ਖੋਲ੍ਹਿਆ ਹੈ। ਦੇਸੀ ਕਰਿਊ ਵਾਲੇ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਜੱਸੀ ਗਿੱਲ, ਪਰਮੀਸ਼ ਵਰਮਾ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ, ਕਰਨ ਔਜਲਾ, ਹੈਪੀ ਰਾਏਕੋਟੀ ਵਰਗੇ ਕਈ ਨਾਮੀ ਗਾਇਕਾਂ ਦੇ ਗੀਤ 'ਚ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਮਿਊਜ਼ਿਕ ਦੇ ਚੁੱਕੇ ਹਨ।

sunita

This news is Content Editor sunita