ਪਾਪ ਸਟਾਰ ਪ੍ਰਿੰਸ ਦੀ ਮੌਤ ਨੂੰ ਲੈ ਕੇ ਸਾਹਮਣੇ ਆਈ ਪੁਲਸ ਦੀ ਕਾਰਵਾਈ

04/23/2016 4:38:36 PM

ਲਾਸ ਏਂਜਲਿਸ— ਮਸ਼ਹੂਰ ਗਾਇਕ ਪ੍ਰਿੰਸ ਦੀ ਇੱਕ ਦਿਨ ਪਹਿਲਾਂ ਹੋਈ ਮੌਤ ਦਾ ਸਭ ਨੂੰ ਦੁੱਖ ਪਹੁੰਚਿਆ ਹੈ ਅਤੇ ਸਾਰੇ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਹੋਰ ਮਸ਼ਹੂਰ ਹਸਤੀਆਂ ਨੇ ਵੀ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।
ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਗਾਇਕ ਪਿੰ੍ਰਸ ਮਿਨਸੋਟਾ ਸਥਿਤ ਆਪਣੇ ਘਰ ''ਚ ਮ੍ਰਿਤਕ ਹਾਲਤ ''ਚ ਮਿਲੇ। ਪੁਲਸ ਨੇ ਇਸ ਮਾਮਲੇ ''ਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਅਜਿਹਾ ਸਬੂਤ ਨਹੀਂ ਮਿਲ ਸਕਿਆ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਪਿੰ੍ਰਸ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਉਸ ਦੀ ਮੌਤ ਹੋਈ ਹੈ। ਕਾਰਵਰ ਕਾਊਂਟੀ ਦੇ ਸ਼ੈਰਿਫ ਜਿਮ ਓਲਸਨ ਨੇ ਕਿਹਾ ਕਿ ਸੱਤ ਵਾਰੀ ਗਰੈਮੀ ਪੁਰਸਕਾਰ ਜਿੱਤ ਚੁੱਕੇ ਕਲਾਕਾਰ ਨੂੰ ਅਮਰੀਕਾ ਦੇ ਮਿਨੇਸੋਟਾ ''ਚ ਚਾਨਹੈਸਨ ਸਥਿਤ ਆਪਣੇ ਘਰ ''ਚ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਮੌਕੇ ''ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਗਿਆ ਪਰ ਰਿਪੋਰਟ ਆਉਣ ਨੂੰ ਹਫਤਿਆਂ ਦਾ ਸਮਾਂ ਲੱਗ ਜਾਵੇਗਾ। ਮਿਡਵੈਸਟ ਡਾਕਟਰੀ ਜਾਂਚ ਦਫਤਰ ਦੀ ਜਨ ਸੂਚਨਾ ਅਧਿਕਾਰੀ ਮਾਰਥਾ ਵੀਵਾਰ ਨੇ ਦੱਸਿਆ ਕਿ ਪ੍ਰਿੰਸ ਦੀ ਮੌਤ ਦੇ ਸਹੀ ਸਮੇਂ ਦਾ ਪਤਾ ਲੱਗਣਾ ਬਾਕੀ ਹੈ। ਕਾਊਂਟੀ ਨੇ ਦੱਸਿਆ ਕਿ ਪ੍ਰਿੰਸ ਨੂੰ ਆਖਰੀ ਵਾਰ ਉਸ ਦੇ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨੇ ਉਦੋਂ ਦੇਖਿਆ, ਜਦੋਂ ਉਸ ਨੇ ਪਿੰ੍ਰਸ ਨੂੰ ਬੁੱਧਵਾਰ ਰਾਤ ਕਰੀਬ ਅੱਠ ਵਜੇ ਉਸ ਦੀ ਪੈਸਲੇ ਪਾਰਕ ਅਸਟੇਟ ਨੇੜੇ ਕਾਰ ''ਚ ਪਹੁੰਚਾਇਆ ਸੀ। ਅਗਲੀ ਸਵੇਰ ਜਦੋਂ ਅਸਟੇਟ ਦੇ ਮੁਲਾਜ਼ਮਾਂ ਦਾ ਉਸ ਨਾਲ ਕੋਈ ਸੰਪਰਕ ਨਾ ਹੋਇਆ ਤਾਂ ਉਹ ਪਰੇਸ਼ਾਨੀ ''ਚ ਪੈ ਗਏ। ਇਸ ਦੌਰਾਨ ਜਦੋਂ ਉਹ ਪਿੰ੍ਰਸ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਘਰ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਪ੍ਰਿੰਸ ਲਿਫਟ ਦੇ ਅੰਦਰ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਿੰਸ ਨੂੰ ਹੋਸ਼ ''ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਨ੍ਹਾਂ ਦੀ ਮੌਤ ਦਾ ਸਹੀ ਸਮਾਂ ਪਤਾ ਨਹੀਂ ਲੱਗ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਬਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਇਸ ਮਾਮਲੇ ''ਚ ਪਿੰ੍ਰਸ ਦਾ ਪਰਿਵਾਰ ਉਨ੍ਹਾਂ ਦਾ ਪੂਰਾ ਸਹਿਯੋਗ ਕਰ ਰਿਹਾ ਹੈ।