PM ਮੋਦੀ ਨੇ ਜ਼ਾਕਿਰ ਹੁਸੈਨ ਤੇ ਸ਼ੰਕਰ ਮਹਾਦੇਵਨ ਨੂੰ ਦਿੱਤੀ ਵਧਾਈ, ਕਿਹਾ- ਭਾਰਤ ਨੂੰ ਮਾਣ ਹੈ

02/05/2024 3:21:25 PM

ਮੁੰਬਈ (ਬਿਊਰੋ)– ਮਿਊਜ਼ਿਕ ਇੰਡਸਟਰੀ ਨਾਲ ਜੁੜੇ ਦੁਨੀਆ ਭਰ ਦੇ ਸਿਤਾਰੇ ਇਸ ਖ਼ਾਸ ਗ੍ਰੈਮੀ ਐਵਾਰਡਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗ੍ਰੈਮੀ ਐਵਾਰਡਸ 2024 ’ਚ 94 ਵੱਖ-ਵੱਖ ਸ਼੍ਰੇਣੀਆਂ ਨੇ ਆਪਣੇ ਵਿਜੇਤਾ ਪ੍ਰਾਪਤ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਕਈ ਹਾਲੀਵੁੱਡ ਗਾਇਕਾਂ ਤੇ ਸੰਗੀਤਕਾਰਾਂ ਨੇ ਜਿੱਤ ਹਾਸਲ ਕੀਤੀ ਹੈ, ਉਥੇ ਭਾਰਤ ਦੇ ਚਾਰ ਹੀਰੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗਲੋਬਲ ਮਿਊਜ਼ਿਕ ਐਲਬਮ ਗ੍ਰੈਮੀ ਜਿੱਤਣ ਤੋਂ ਬਾਅਦ ਭਾਰਤੀ ਗ੍ਰੈਮੀ ਜੇਤੂਆਂ ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਗਣੇਸ਼ ਰਾਜਗੋਪਾਲਨ ਅਤੇ ਸੇਲਵਾਗਨੇਸ਼ ਵੀ ਨੂੰ ਵਧਾਈ ਦੇਣ ਵਾਲੀ ਇੱਕ ਪੋਸਟ ਸਾਂਝੀ ਕੀਤੀ ਹੈ। ਗ੍ਰੈਮੀ ਐਵਾਰਡ 2024 ਲਾਸ ਏਂਜਲਸ 'ਚ ਆਯੋਜਿਤ ਕੀਤੇ ਗਏ ਸਨ। ਸ਼ਕਤੀ ਨੇ ਇਸ ਮੋਮੈਂਟ ਲਈ ਸਰਵੋਤਮ ਗਲੋਬਲ ਸੰਗੀਤ ਐਲਬਮ ਦਾ ਪੁਰਸਕਾਰ ਜਿੱਤਿਆ ਹੈ। ਇਸ ਐਲਬਮ 'ਚ 4 ਭਾਰਤੀਆਂ ਦੇ ਨਾਲ-ਨਾਲ ਬ੍ਰਿਟਿਸ਼ ਗਿਟਾਰਿਸਟ ਜੌਹਨ ਮੈਕਲਾਫਲਿਨ ਵੀ ਹਨ। ਗ੍ਰੈਮੀ ਐਵਾਰਡ 2024 'ਚ ਭਾਰਤ ਦੀ ਇਸ ਵੱਡੀ ਸਫ਼ਲਤਾ 'ਤੇ ਪੀ. ਐੱਮ. ਮੋਦੀ ਨੇ ਭਾਰਤੀ ਗਾਇਕ ਦੀ ਖੂਬ ਤਾਰੀਫ਼ ਕੀਤੀ ਹੈ।

ਪੀ. ਐੱਮ. ਮੋਦੀ ਨੇ ਲਿਖਿਆ- 'GRAMMYs 'ਚ ਤੁਹਾਡੀ ਬੇਮਿਸਾਲ ਸਫ਼ਲਤਾ ਦੇ ਸਿਖਰ 'ਤੇ, ਤੁਹਾਡੀ ਅਸਾਧਾਰਣ ਪ੍ਰਤਿਭਾ ਅਤੇ ਸੰਗੀਤ ਪ੍ਰਤੀ ਸਮਰਪਣ ਨੇ ਦੁਨੀਆ ਭਰ ਦੇ ਦਿਲ ਜਿੱਤ ਲਏ ਹਨ। ਭਾਰਤ ਨੂੰ ਮਾਣ ਹੈ! ਇਹ ਪ੍ਰਾਪਤੀਆਂ ਤੁਹਾਡੇ ਦੁਆਰਾ ਕੀਤੀ ਜਾ ਰਹੀ ਸਖ਼ਤ ਮਿਹਨਤ ਦਾ ਪ੍ਰਮਾਣ ਹਨ। ਇਹ ਕਲਾਕਾਰਾਂ ਦੀ ਨਵੀਂ ਪੀੜ੍ਹੀ ਨੂੰ ਵੱਡੇ ਸੁਫ਼ਨੇ ਲੈਣ ਅਤੇ ਸੰਗੀਤ 'ਚ ਉੱਤਮਤਾ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕਰੇਗਾ।'

ਦੱਸਣਯੋਗ ਹੈ ਕਿ ‘ਗਲੋਬਲ ਮਿਊਜ਼ਿਕ ਪਰਫਾਰਮੈਂਸ’ ਦੀ ਇਸ ਸ਼੍ਰੇਣੀ ’ਚ ‘ਅਬੰਡੈਂਸ ਇਨ ਮਿਲੇਟਸ’ ਦੇ ਨਾਲ ‘ਪਸ਼ਤੋ’, ‘ਸ਼ੈਡੋ ਫੋਰਸਿਜ਼’, ‘ਅਲੋਨ’, ‘ਫੀਲ’, ‘ਮਿਲਾਗਰੋ ਵਾਈ ਡਿਜ਼ਾਸਟ੍ਰੇ’ ਤੇ ‘ਟੋਡੋ ਕਲੋਰਸ’ ਵਰਗੇ ਸੰਗੀਤ ਸਨ। ‘ਪਸ਼ਤੋ’ ਇਸ ਸ਼੍ਰੇਣੀ ’ਚ ਜੇਤੂ ਰਿਹਾ, ਜਿਸ ਨਾਲ ਜ਼ਾਕਿਰ ਹੁਸੈਨ ਜੁੜੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita