ਗ੍ਰੀਨ ਪੈਂਟ ਸੂਟ ''ਚ ਨੁਸਰਤ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਦਿੱਤੇ ਦਿਲਕਸ਼ ਪੋਜ਼

01/18/2022 8:22:10 PM

ਮੁੰਬਈ- ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ 'ਚ ਪਰਫੈਕਟ ਲੱਗਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੁਬਸੂਰਤੀ ਦੇ ਦੀਵਾਨੇ ਹਨ। ਹਾਲ ਹੀ 'ਚ ਨੁਸਰਤ ਨੇ ਕੁਝ ਤਸਵੀਰਾਂ ਸਾਂਝੀਆਂ ਹਨ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ। 


ਤਸਵੀਰਾਂ 'ਚ ਨੁਸਰਤ ਨੇ ਹਰੇ ਰੰਗ ਦੇ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਲੋਅ ਬਨ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਆਦਾਕਾਰਾ ਕਾਫੀ ਬੋਲਡ ਲੱਗ ਰਹੀ ਹੈ।

ਅਦਾਕਾਰਾ ਕੈਮਰੇ ਦੇ ਸਾਹਮਣੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਨੁਸਰਤ ਨੇ ਫਿਲਮ 'ਸ਼ਤਰੂ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ 'ਖੋਕਾ 420' 'ਚ ਨਜ਼ਰ ਆਈ।

ਬੰਗਲੋ ਸਿਨੇਮਾ 'ਚ ਨਾਂ ਬਣਾਉਣ ਤੋਂ ਬਾਅਦ ਨੁਸਰਤ 2019 'ਚ ਰਾਜਨੀਤੀ ਦੀ ਦੁਨੀਆ 'ਚ ਸ਼ਾਮਲ ਹੋ ਗਈ ਪਰ ਉਹ ਆਪਣੀਆਂ ਫਿਲਮਾਂ ਅਤੇ ਰਾਜਨੀਤਿਕ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। 

Aarti dhillon

This news is Content Editor Aarti dhillon