ਮਾਲਦੀਵ ਤੋਂ ਸਾਹਮਣੇ ਆਈਆਂ ਰਸ਼ਮੀ ਦੀਆਂ ਤਸਵੀਰਾਂ, ਡੀਪਨੈੱਕ ਡਰੈੱਸ 'ਚ ਅਦਾਕਾਰਾ ਨੇ ਦਿੱਤੇ ਪੋਜ਼

10/27/2021 2:41:33 PM

ਮੁੰਬਈ- ਅਦਾਕਾਰਾ ਰਸ਼ਮੀ ਦੇਸਾਈ ਇਨੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਟਰਿੱਪ ਤੋਂ ਰਸ਼ਮੀ ਦੇਸ਼ਾਈ ਨੇ ਹਾਲ ਹੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆ ਹਨ। ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ ਰਸ਼ਮੀ ਗ੍ਰੀਨ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ ਜਿਸ ਦੀ ਨੈੱਕਲਾਈਨ ਕਾਫੀ ਡੀਪ ਹੈ।

ਇਸ ਨੈੱਕਲਾਈਨ ਡਰੈੱਸ 'ਚ ਉਨ੍ਹਾਂ ਦੇ ਕਲੀਵੇਜ਼ ਸਾਫ ਦਿਖ ਰਹੇ ਹਨ। ਰਸ਼ਮੀ ਬੀਚ ਕਿਨਾਰੇ ਰਾਤ ਨੂੰ ਇਕ ਦਰਖਤ ਦੇ ਕੋਲ ਖੜ੍ਹੇ ਹੋ ਕੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਰਸ਼ਮੀ ਦਾ ਇਹ ਅੰਦਾਜ਼ ਚੰਗੇ-ਚੰਗਿਆਂ ਦੇ ਹੋਸ਼ ਉਡਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਰਸ਼ਮੀ ਦੀਆਂ ਤਸਵੀਰਾਂ ਮਿੰਟਾਂ 'ਚ ਵਾਇਰਲ ਹੋ ਗਈਆਂ ਹਨ।


ਦੱਸ ਦੇਈਏ ਕਿ ਰਸ਼ਮੀ ਨੇ ਟੀਵੀ ਸ਼ੋਅ 'ਉਤਰਨ' 'ਚ ਤੱਪੂ ਦੇ ਕਿਰਦਾਰ ਨਾਲ ਪਛਾਣ ਬਣਾਈ ਸੀ। ਇਸ ਤੋਂ ਬਾਅਦ ਉਹ ਸਿਧਾਰਥ ਸ਼ੁਕਲਾ ਦੇ ਨਾਲ ਸ਼ੋਅ 'ਦਿਲ ਸੇ ਦਿਲ ਤੱਕ' 'ਚ ਨਜ਼ਰ ਆਈ।


ਇਸ ਸੀਰੀਅਲ ਨੂੰ ਲੋਕਾਂ ਤੋਂ ਖੂਬ ਪਿਆਰ ਮਿਲਿਆ ਸੀ। ਰਸ਼ਮੀ ਰਿਐਲਿਟੀ ਸ਼ੋਅ 'ਬਿਗ ਬੌਸ 13' ਦਾ ਹਿੱਸਾ ਰਹਿ ਚੁੱਕੀ ਹੈ।


ਰਸ਼ਮੀ ਇਹ ਸ਼ੋਅ ਤਾਂ ਨਹੀਂ ਜਿੱਤ ਪਾਈ ਪਰ ਉਨ੍ਹਾਂ ਨੇ ਲੰਬੀ ਪਾਰੀ ਖੇਡੀ ਸੀ। ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਲੜਾਈ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਆਖਿਰੀ ਵਾਰ ਰਸ਼ਮੀ ਵੈੱਬ ਸੀਰੀਜ਼ 'ਤੰਦੂਰ' 'ਚ ਨਜ਼ਰ ਆਈ ਸੀ। ਇਸ ਸੀਰੀਜ਼ 'ਚ ਰਸ਼ਮੀ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਗਈ ਸੀ।

Aarti dhillon

This news is Content Editor Aarti dhillon