ਵ੍ਹਾਈਟ ਡਰੈੱਸ ''ਚ ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਪ੍ਰਸ਼ੰਸਕ ਕਰ ਨੇ ਪਸੰਦ

12/23/2021 11:18:37 AM

ਮੁੰਬਈ- ਬਾਲੀਵੁੱਡ ਗਾਇਕਾ ਨੇਹਾ ਕੱਕੜ ਗਾਇਕੀ ਦੇ ਨਾਲ-ਨਾਲ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਗਾਇਕਾ ਆਪਣੀਆਂ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੇਹਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।


ਤਸਵੀਰਾਂ 'ਚ ਨੇਹਾ ਕਰੀਮ ਕਰਾਪ ਟਾਪ ਤੇ ਵ੍ਹਾਈਟ ਪੈਂਟ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਨੇਹਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਨੇਹਾ ਗਾਰਜੀਅਸ ਲੱਗ ਰਹੀ ਹੈ। ਨੇਹਾ ਕੰਧ ਦੇ ਨਾਲ ਲੱਗ ਕੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਨੇਹਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਨੇਹਾ ਦਾ ਹਾਲ ਹੀ 'ਚ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਮਿਊਜ਼ਿਕ ਵੀਡੀਓ 'ਦੋ ਗੱਲਾਂ' ਰਿਲੀਜ਼ ਹੋਇਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Aarti dhillon

This news is Content Editor Aarti dhillon