ਪ੍ਰਭਾਸ ਦੀ ''ਆਦਿਪੁਰਸ਼'' ਨੂੰ ਲੈ ਕੇ ਦਿੱਲੀ ਦੀ ਅਦਾਲਤ ''ਚ ਪਟੀਸ਼ਨ ਦਾਇਰ, ਕੱਲ ਹੋਵੇਗੀ ਸੁਣਵਾਈ

10/09/2022 7:12:22 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਪ੍ਰਭਾਸ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਆਦਿਪੁਰਸ਼' ਦਾ ਟੀਜ਼ਰ ਰਿਲੀਜ਼ ਹੋਣ ਤੋਂ ਸੁਰਖੀਆਂ 'ਚ ਛਾਇਆ ਹੋਇਆ ਹੈ। ਆਏ ਦਿਨ ਫ਼ਿਲਮ ਨੂੰ ਲੈ ਕੇ ਨਵੇਂ-ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਫ਼ਿਲਮ 'ਚ ਸੈਫ ਅਲੀ ਖ਼ਾਨ ਦੇ ਲੁੱਕ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। 'ਆਦਿਪੁਰਸ਼' ਦੇ ਹਨੂੰਮਾਨ ਦੇ ਨਾਲ-ਨਾਲ ਸਾਰੇ ਕਿਰਦਾਰਾਂ ਦੀ ਵੀ ਭਾਰੀ ਆਲੋਚਨਾ ਹੋ ਰਹੀ ਹੈ। ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਕਾਰ 'ਆਦਿਪੁਰਸ਼' ਦਾ ਇਹ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਤੱਕ ਪਹੁੰਚ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -  ਮੂਸੇਵਾਲਾ ਦੇ ਮਾਪੇ ਗਾਇਕਾ ਜੈਨੀ ਜੌਹਲ ਲਈ ਆਏ ਅੱਗੇ, ਕਿਹਾ-ਸਾਡੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਹੋਣਗੇ....

ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ
ਦਰਅਸਲ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਫ਼ਿਲਮ ਦੀ ਰਿਲੀਜ਼ ਅਤੇ ਇਸ ਦੇ ਟੀਜ਼ਰ ਤੋਂ ਇਤਰਾਜ਼ਯੋਗ ਹਿੱਸੇ ਨੂੰ ਹਟਾਉਣ ਸਬੰਧੀ ਯੂ-ਟਿਊਬ ਸਮੇਤ ਇੰਟਰਨੈੱਟ ਮੀਡੀਆ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨਰ ਰਾਜ ਗੌਰਵ ਨੇ ਦਲੀਲ ਦਿੱਤੀ ਹੈ ਕਿ ਫ਼ਿਲਮ 'ਆਦਿਪੁਰਸ਼' 'ਚ ਭਗਵਾਨ ਰਾਮ ਅਤੇ ਹਨੂੰਮਾਨ ਦੇ ਕਿਰਦਾਰਾਂ ਨੂੰ ਗਲ਼ਤ ਤਰੀਕੇ ਨਾਲ ਪੇਸ਼ ਕਰਕੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਨੂੰ ਲੈ ਕੇ ਜੈਨੀ ਜੌਹਲ ਵਲੋਂ ਕੱਢਿਆ ਗਿਆ ਗੀਤ 'Letter To CM' ਯੂਟਿਊਬ ਤੋਂ ਕੀਤਾ ਗਿਆ ਡਿਲੀਟ

ਭਾਰਤੀ ਸਭਿਅਤਾ ਦਾ ਹਿੱਸਾ ਹੈ 'ਰਾਮਾਇਣ' 
ਫ਼ਿਲਮ 'ਤੇ ਸਥਾਈ ਪਾਬੰਦੀ ਲਗਾਉਣ ਲਈ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਕੱਲ ਯਾਨੀਕਿ 10 ਅਕਤੂਬਰ ਨੂੰ ਸੋਮਵਾਰ ਸਵੇਰੇ ਹੋਵੇਗੀ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਅੱਗੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ 'ਚ ਰਾਮਾਇਣ ਵਰਗੇ ਮਹਾਂਕਾਵਿ ਦੇ ਮੂਲ ਰੂਪ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਰਾਮਾਇਣ ਭਾਰਤ ਦੀ ਸੰਸਕ੍ਰਿਤੀ, ਸਭਿਅਤਾ ਅਤੇ ਅਧਿਆਤਮਿਕ ਅਤੇ ਧਰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਭਗਵਾਨ ਰਾਮ ਦੀ ਰਵਾਇਤੀ ਤਸਵੀਰ ਇਕ ਸ਼ਾਂਤ ਪਿਆਰੀ ਹੈ, ਜਦਕਿ ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ 'ਚ ਉਨ੍ਹਾਂ ਨੂੰ ਇਕ ਜ਼ਾਲਮ, ਬਦਲਾਖੋਰੀ ਅਤੇ ਗੁੱਸੇ ਵਾਲੇ ਵਿਅਕਤੀ ਵਜੋਂ ਦਿਖਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਪਿਤਾ ਬਲਕੌਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਆ ਲੰਮੇ ਹੱਥੀਂ, ਸਿੱਧੂ ਦੀ ਮੌਤ ਦਾ ਠਹਿਰਾਇਆ ਜ਼ਿੰਮੇਵਾਰ

ਦੱਸਣਯੋਗ ਹੈ ਕਿ ਪ੍ਰਭਾਸ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਆਦਿਪੁਰਸ਼' 12 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਫ਼ਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਵਿਵਾਦਾਂ ਸ਼ੁਰੂ ਹੋਏ ਹਨ। ਕਈ ਹਿੰਦੂ ਸੰਤਾਂ ਨੇ ਵੀ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਸਾਹਮਣੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita