ਸਿਧਾਰਥ ਨੂੰ ਸ਼ਰਧਾਂਜਲੀ ਦਿੰਦੇ ਹੋਏ ਯੋ ਯੋ ਹਨੀ ਸਿੰਘ ਨੇ ਲਿਆ ਵੱਡਾ ਫੈਸਲਾ

09/03/2021 11:57:28 AM

ਮੁੰਬਈ- ਟੀਵੀ ਦੇ ਮਸ਼ਹੂਰ ਅਦਾਕਾਰ ਅਤੇ ਬਿਗ ਬੌਸ 13 ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਹੁਣ ਇਸ ਦੁਨੀਆ 'ਚ ਨਹੀਂ ਰਹੇ। 2 ਸਤੰਬਰ ਨੂੰ ਸਿਧਾਰਥ ਦੀ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ। ਉਸ ਦੀ ਅਚਾਨਕ ਦਿਹਾਂਤ ਦੀ ਖਬਰ ਨੇ ਲੋਕਾਂ ਦੀ ਵਿਚਾਲੇ ਹੜਕੰਪ ਮਚਾ ਦਿੱਤਾ ਸੀ। ਹਰ ਕੋਈ ਉਸ ਦੇ ਇਸ ਚਲੇ ਜਾਣ ਨਾਲ ਹੈਰਾਨ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਸਿੰਗਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਵੀ ਸਿਧਾਰਥ ਨੂੰ ਵੀ ਸ਼ਰਧਾਂਜਲੀ ਦਿੰਦੇ ਹੋਏ ਇਕ ਵੱਡਾ ਫੈਸਲਾ ਲਿਆ ਹੈ। 


ਦਰਅਸਲ ਹਨੀ ਸਿੰਘ ਦਾ ਆਉਣ ਵਾਲਾ ਗਾਣਾ 'ਕਾਂਟਾ ਲਗਾ' ਦਾ ਟੀਜ਼ਰ ਅੱਜ ਭਾਵ ਵੀਰਵਾਰ ਨੂੰ ਦੁਪਿਹਰ 3 ਵਜੇ ਰਿਲੀਜ਼ ਹੋਣਾ ਸੀ ਪਰ ਹਾਲ ਹੀ 'ਚ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਦੇ ਮਾਧਿਆਮ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਹੁਣ ਉਨ੍ਹਾਂ ਦਾ ਟੀਜ਼ਰ 5 ਸਤੰਬਰ ਦੀ ਦੁਪਿਹਰ 3 ਵਜੇ ਰਿਲੀਜ਼ ਹੋਵੇਗੀ। ਹਨੀ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,'ਸਾਡੇ ਸਭ ਦੇ ਚਹੇਤੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੇ ਚੱਲਦੇ, ਅਸੀਂ 'ਕਾਂਟਾ ਲਗਾ' ਦੇ ਟੀਜ਼ਰ ਨੂੰ 5 ਸਤੰਬਰ, 3 ਵਜੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ੰਸਕਾਂ ਨੂੰ ਅਜਿਹੇ ਸਮੇਂ 'ਚ ਯੋ ਯੋ ਹਨੀ ਸਿੰਘ ਦਾ ਫੈਸਲਾ ਕਾਫੀ ਪਸੰਦ ਆ ਰਿਹਾ ਹੈ। 
ਦੱਸ ਦੇਈਏ ਕਿ ਹਨੀ ਸਿੰਘ ਨੇ ਕੁਝ ਸਮੇਂ ਪਹਿਲੇ ਆਪਣੇ ਆਉਣ ਵਾਲੇ ਗਾਣੇ 'ਕਾਂਟਾ ਲਗਾ' ਦਾ ਐਲਾਨ ਕੀਤਾ ਸੀ ਹਨੀ ਸਿੰਘ ਦਾ ਗਾਣਾ 'ਕਾਂਟਾ ਲਗਾ' ਇਕ ਪਾਰਟੀ ਗੀਤ ਹੋਵੇਗਾ। ਜਿਸ 'ਚ ਉਸ ਦੇ ਨਾਲ ਨੇਹਾ ਕੱਕੜ ਅਤੇ ਟੋਨੀ ਕੱਕੜ ਵੀ ਦਿਖਾਈ ਦੇਣਗੇ 

Aarti dhillon

This news is Content Editor Aarti dhillon