ਸਿੱਧੂ ਮੂਸੇ ਵਾਲਾ ਦੇ ਸਮਝਾਉਣ ਦੇ ਬਾਵਜੂਦ ਨਹੀਂ ਟਲੀ ਪਾਇਲ, ਹੁਣ ਦੇਖੋ ਕੀ ਬੋਲੀ

01/06/2021 7:43:29 PM

ਮੁੰਬਈ (ਬਿਊਰੋ)– ਸਿੱਧੂ ਮੂਸੇ ਵਾਲਾ ਤੇ ਬਾਲੀਵੁੱਡ ਅਦਾਕਾਰਾ ਪਾਇਲ ਰੋਹਾਤਗੀ ਦੀ ਸੋਸ਼ਲ ਮੀਡੀਆ ਤਕਰਾਰ ਲਗਾਤਾਰ ਜਾਰੀ ਹੈ। ਆਪਣੀ ਨਵੀਂ ਵੀਡੀਓ ’ਚ ਪਾਇਲ ਨੇ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਮਿਲਣ ਨਹੀਂ ਆਵੇਗੀ। ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਤੋਂ ਲਾਈਵ ਹੋ ਕੇ ਖੇਤੀ ਕਾਨੂੰਨ ਸਬੰਧੀ ਪਾਇਲ ਰੋਹਾਤਗੀ ਦਾ ਭੁਲੇਖਾ ਦੂਰ ਕਰਨ ਦੀ ਗੱਲ ਕੀਤੀ ਸੀ।

ਸਿੱਧੂ ਨੇ ਕਿਹਾ ਸੀ ਕਿ ਉਹ ਉਸ ਦੇ ਸਾਹਮਣੇ ਆ ਕੇ ਗੱਲ ਕਰੇ। ਇਸ ਦਾ ਜਵਾਬ ਹੁਣ ਪਾਇਲ ਨੇ ਆਪਣੀ ਨਵੀਂ ਵੀਡੀਓ ’ਚ ਦਿੱਤਾ ਤੇ ਕਿਹਾ ਕਿ ਉਹ ਸਿੱਧੂ ਨੂੰ ਮਿਲਣ ਨਹੀਂ ਆਵੇਗੀ। ਇਸ ਦੇ ਨਾਲ ਹੀ ਉਸ ਨੇ ਸਿੱਧੂ ਮੂਸੇ ਵਾਲਾ ਨੂੰ ਫਿਰ ਤੋਂ ਖੇਤੀ ਕਾਨੂੰਨ ਪੜ੍ਹਨ ਦੀ ਸਲਾਹ ਦਿੱਤੀ।

 
 
 
 
 
View this post on Instagram
 
 
 
 
 
 
 
 
 
 
 

A post shared by Team Payal Rohatgi (@payalrohatgi)

ਕਿਸਾਨ ਅੰਦੋਲਨ ਨੂੰ ਲੈ ਕੇ ਜਿਥੇ ਕੰਗਨਾ ਤੇ ਦਿਲਜੀਤ ਦੀ ਟਵਿਟਰ ਵਾਰ ਆਏ ਦਿਨ ਵੇਖਣ ਨੂੰ ਮਿਲਦੀ ਹੈ। ਉਸੇ ਤਰ੍ਹਾਂ ਪਾਇਲ ਤੇ ਸਿੱਧੂ ਮੂਸੇ ਵਾਲਾ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਇਕ-ਦੂਜੇ ਨੂੰ ਜਵਾਬ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਪਾਇਲ ਰੋਹਾਤਗੀ ਨੇ ਕਿਸਾਨ ਅੰਦੋਲਨ ਖ਼ਿਲਾਫ਼ ਇਕ ਵੀਡੀਓ ਜਾਰੀ ਕੀਤੀ ਸੀ।

ਸਿੱਧੂ ਮੂਸੇ ਵਾਲਾ ਨੇ ਇਸ ਦਾ ਜਵਾਬ ਪਾਇਲ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਾਈਵ ਹੋ ਕੇ ਦਿੱਤਾ ਸੀ। ਫਿਰ 3 ਜਨਵਰੀ ਨੂੰ ਪਾਇਲ ਨੇ ਇਕ ਹੋਰ ਵੀਡੀਓ ਰਾਹੀਂ ਖੇਤੀ ਬਿੱਲ ਪੜ੍ਹਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਯਾਨੀ ਕਿ 4 ਨਵੰਬਰ ਨੂੰ ਸਿੱਧੂ ਨੇ ਪਾਇਲ ਨੂੰ ਸਾਹਮਣੇ ਆਉਣ ਲਈ ਲਲਕਾਰਿਆ ਸੀ ਪਰ ਪਾਇਲ ਰੋਹਾਤਗੀ ਇਥੇ ਨਹੀਂ ਰੁਕੀ, ਉਸ ਨੇ ਅੱਜ ਫਿਰ ਨਵੀਂ ਵੀਡੀਓ ਰਾਹੀਂ ਸਿੱਧੂ ਮੂਸੇ ਵਾਲਾ ਨੂੰ ਜਵਾਬ ਦਿੱਤਾ ਹੈ।

ਨੋਟ– ਪਾਇਲ ਤੇ ਸਿੱਧੂ ਦੇ ਵਿਵਾਦ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh