ਦਿਲਜੀਤ ਤੋਂ ਬਾਅਦ ਹੁਣ ਸਿੱਧੂ ਮੂਸੇ ਵਾਲਾ ਨਾਲ ਲਿਆ ਪਾਇਲ ਰੋਹਤਗੀ ਨੇ ਪੰਗਾ (ਵੀਡੀਓ)

01/03/2021 2:41:32 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨਿੱਤ ਦਿਨ ਕਿਸੇ ਨਾ ਕਿਸੇ ਕਲਾਕਾਰ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਆਪਣੀ ਭੜਾਸ ਕੱਢਦੀ ਨਜ਼ਰ ਆਉਂਦੀ ਰਹਿੰਦੀ ਹੈ। ਅੱਜਕਲ ਉਹ ਪੰਜਾਬੀ ਕਲਾਕਾਰਾਂ ਖ਼ਿਲਾਫ਼ ਭੜਾਸ ਕੱਢਦੀ ਨਜ਼ਰ ਆ ਰਹੀ ਹੈ। ਉਹ ਕਦੇ ਕਿਸਾਨ ਅੰਦੋਲਨ ਨੂੰ ਲੈ ਕੇ ਮਾੜਾ ਬੋਲਦੀ ਹੈ ਤਾਂ ਕਦੇ ਅੰਦੋਲਨ ਦਾ ਸਮਰਥਨ ਕਰਨ ਵਾਲੇ ਪੰਜਾਬੀ ਕਲਾਕਾਰਾਂ ਨੂੰ।

ਹਾਲ ਹੀ ’ਚ ਦਿਲਜੀਤ ਦੋਸਾਂਝ ਖ਼ਿਲਾਫ਼ ਬੋਲਣ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ ਦਾ ਸ਼ਿਕਾਰ ਹੋਈ ਪਾਇਲ ਨੇ ਹੁਣ ਸਿੱਧੂ ਮੂਸੇ ਵਾਲਾ ’ਤੇ ਵੀਡੀਓ ਬਣਾਈ ਹੈ। ਪਾਇਲ ਨੂੰ ਸਿੱਧੂ ਦੀ ਇਸ ਗੱਲ ’ਤੇ ਗੁੱਸਾ ਹੈ ਕਿ ਉਸ ਨੇ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ ਤੇ ਉਸ ਦੀ ਵੀਡੀਓ ਦਾ ਵਿਰੋਧ।

ਪਾਇਲ ਇਸ ਵੀਡੀਓ ’ਚ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਿੱਧੂ ਮੂਸੇ ਵਾਲਾ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਤੇ ਖੁਦ ਨੂੰ ਪੰਜਾਬ ਦਾ ਸੰਜੇ ਦੱਤ ਦੱਸਦਾ ਹੈ। ਉਸ ਦੇ ਕੈਨੇਡਾ ਤੇ ਲੰਡਨ ’ਚ ਕਨੈਕਸ਼ਨ ਹਨ ਪਰ ਉਹ ਖੇਤੀ ਕਾਨੂੰਨਾਂ ਨੂੰ ਪੜ੍ਹੇ ਬਿਨਾਂ ਕਿਸਾਨ ਅੰਦੋਲਨ ਨੂੰ ਭੜਕਾ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Team Payal Rohatgi (@payalrohatgi)

ਪਾਇਲ ਨੇ ਇਹ ਵੀ ਕਿਹਾ ਕਿ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਨਹੀਂ ਕਿਹਾ, ਸਗੋਂ ਬਰਖਾ ਦੱਤ ਦੀ ਵੀਡੀਓ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ’ਚ ਕੁਝ ਲੋਕਾਂ ਵਲੋਂ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਸਨ।

ਪਾਇਲ ਦੀ ਇਸ ਵੀਡੀਓ ’ਤੇ ਫਿਲਹਾਲ ਸਿੱਧੂ ਮੂਸੇ ਵਾਲਾ ਵਲੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਵੀਡੀਓ ਦੌਰਾਨ ਪਾਇਲ ਰੋਹਤਗੀ ਦੀ ਨਕਲ ਉਡਾਈ ਸੀ ਤੇ ਉਸ ਨੂੰ ਖੂਬ ਟਰੋਲ ਕੀਤਾ ਸੀ।

ਨੋਟ– ਪਾਇਲ ਰੋਹਤਗੀ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh