"ਪਠਾਨ" ਨੇ ਬਣਾਇਆ ਰਿਕਾਰਡ, ਹਜ਼ਾਰ ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ

02/22/2023 12:04:08 AM

ਮੁੰਬਈ (ਵਾਰਤਾ): ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁੱਖ ਖ਼ਾਨ ਦੀ ਫ਼ਿਲਮ ਪਠਾਨ 1000 ਕਰੋੜ ਕਲੱਬ ਵਿਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ ਬਣ ਗਈ ਹੈ। ਯਸ਼ਰਾਜ ਬੈਨਰ ਹੇਠ ਬਣੀ ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਪਠਾਨ ਵਿਚ ਸ਼ਾਹਰੁੱਖ ਖ਼ਾਨ, ਦੀਪਿਕਾ ਪਾਦੁਕੋਨ ਤੇ ਜੋਨ ਇਬਰਾਹਿਮ ਦੀ ਮੁੱਖ ਭੂਮਿਕਾ ਹੈ। 

ਇਹ ਖ਼ਬਰ ਵੀ ਪੜ੍ਹੋ - ਆਪਰੇਸ਼ਨ ਗੋਲਡਨ ਡੋਨ: DRI ਨੂੰ ਮਿਲੀ ਵੱਡੀ ਸਫ਼ਲਤਾ, 51 ਕਰੋੜ ਦੇ ਸੋਨੇ ਨਾਲ 10 ਮੁਲਜ਼ਮ ਗ੍ਰਿਫ਼ਤਾਰ

ਫ਼ਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਠਾਨ ਦੇ ਜ਼ਰੀਏ ਸ਼ਾਹਰੁੱਖ ਨੇ ਚਾਰ ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕੀਤੀ ਹੈ। ਫ਼ਿਲਮ ਪਠਾਨ ਇਕ ਤੋਂ ਬਾਅਦ ਇਕ ਰਿਕਾਰਡ ਤੋੜਦੀ ਜਾ ਰਹੀ ਹੈ। ਫ਼ਿਲਮ ਪਠਾਨ ਭਾਰਤ ਵਿਚ ਹਿੰਦੀ, ਤਮਿਲ ਤੇ ਤੇਲੁਗੂ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਭਾਰਤੀ ਬਾਜ਼ਾਰ ਵਿਚ 500 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫ਼ਿਲਮ ਦਾ ਵਰਲਡਵਾਈਡ ਕਲੈਕਸ਼ਨ 1000 ਕਰੋੜ ਤੋਂ ਵੱਧ ਹੋ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਨੇ ਲਏ ਅਹਿਮ ਫ਼ੈਸਲੇ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਬਿਆਨ, ਪੜ੍ਹੋ TOP 10

ਹਜ਼ਾਰ ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ ਬਣੀ ਪਠਾਨ

ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਹਜ਼ਾਰ ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ 5ਵੀਂ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਫ਼ਿਲਮ ਦੰਗਲ, ਬਾਹੁਬਲੀ, ਆਰ.ਆਰ.ਆਰ. ਅਤੇ ਕੇ.ਜੀ.ਐੱਫ. 2 ਨੇ ਵੀ 1000 ਕਰੋੜ ਤੋਂ ਵੱਧ ਕਮਾਈ ਕੀਤੀ ਸੀ। ਹੁਣ ਇਸ ਸੂਚੀ ਵਿਚ ਪਠਾਨ ਫ਼ਿਲਮ ਵੀ ਜੁੜ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra